ਸੋਨੇ-ਚਾਂਦੀ ਦੀ ਚਮਕ ਵਧੀ, ਜਾਣੋ ਅੱਜ ਦੀ ਕੀਮਤ

07/21/2017 3:57:07 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰਾਂ 'ਚ ਦੋਵੇ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੌਰਾਨ ਸਰਾਫਾ ਕਾਰੋਬਾਰੀਆਂ ਵਲੋਂ ਮੰਗ ਵਧਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਚਮਕ ਕੇ 29,150 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ। ਉਦਯੌਗਿਤ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਵੀ 250 ਰੁਪਏ ਉਛਲ ਕੇ 38,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਦੋਵੇ ਕੀਮਤੀ ਧਾਤੂਆਂ 'ਚ ਤੇਜ਼ੀ ਦਾ ਰੁੱਖ ਰਿਹਾ। ਸੋਨਾ ਹਾਜ਼ਿਰ 2.95 ਡਾਲਰ ਚਮਕ ਕੇ 1,247.10 ਡਾਲਰ ਪ੍ਰਤੀ ਓਂਸ 'ਤੇ ਪਹੁੰਚ ਗਿਆ ਹੈ। 
ਅਗਸਤ ਦਾ ਅਮਰੀਕੀ ਸੋਨਾ ਵਾਅਦਾ ਵੀ 1.5 ਡਾਲਰ ਦੀ ਤੇਜ਼ੀ ਨਾਲ 1,246.90 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ ਹਾਜ਼ਿਰ ਵੀ 0.09 ਡਾਲਰ ਚਮਕ ਕੇ 16.37 ਡਾਲਰ ਪ੍ਰਤੀ ਓਂਸ ਬੋਲੀ ਗਈ। ਬਾਜ਼ਾਰ ਵਿਸ਼ੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ 13 ਮਹੀਨੇ ਤੋਂ ਹੇਠਲੇ ਪੱਧਰ 'ਤੇ ਆਉਣ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨਾ ਤਿੰਨ ਹਫਤੇ 'ਚ ਉਚਤਮ ਪੱਧਰ 'ਤੇ ਪਹੁੰਚ ਗਿਆ ਹੈ। ਇਸ ਹਫਤੇ ਯੂਰੋ 'ਚ ਕਰੀਬ ਦੋ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਡਾਲਰ 'ਤੇ ਦਬਾਅ ਪਿਆ ਹੈ।


Related News