ਗਲੋਬਲ ਸੰਕੇਤਾਂ ਨੇ ਘਟਾਈਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਭਾਰਤੀ ਬਾਜ਼ਾਰ 'ਤੇ ਕੀ ਪਿਆ ਅਸਰ

Wednesday, May 20, 2026 - 11:05 AM (IST)

ਗਲੋਬਲ ਸੰਕੇਤਾਂ ਨੇ ਘਟਾਈਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਭਾਰਤੀ ਬਾਜ਼ਾਰ 'ਤੇ ਕੀ ਪਿਆ ਅਸਰ

ਬਿਜ਼ਨੈੱਸ ਡੈਸਕ : ਬੁੱਧਵਾਰ (20 ਮਈ) ਨੂੰ ਭਾਰਤੀ ਵਾਅਦਾ ਬਾਜ਼ਾਰ (MCX) ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੋਵੇਂ ਕੀਮਤੀ ਧਾਤਾਂ ਅੱਜ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੀਆਂ ਹਨ।

ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ

MCX 'ਤੇ ਸੋਨੇ-ਚਾਂਦੀ ਦੇ ਭਾਅ 

ਘਰੇਲੂ ਬਾਜ਼ਾਰ ਵਿੱਚ ਸੋਨੇ ਦਾ ਵਾਅਦਾ ਭਾਅ 770 ਰੁਪਏ ਦੀ ਗਿਰਾਵਟ ਨਾਲ 1,58,310 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸੇ ਤਰ੍ਹਾਂ, ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਂਦੀ 2,999 ਰੁਪਏ ਟੁੱਟ ਕੇ 2,67,120 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਰੀਬ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਇਹ ਵੀ ਪੜ੍ਹੋ :  ਦੁਨੀਆ ਦੇ ਇਨ੍ਹਾਂ ਦੋ ਦਿੱਗਜਾਂ ਨਾਲ Lunch ਕਰਨ ਦੀ ਲੱਗ ਗਈ 75 ਕਰੋੜ ਦੀ ਬੋਲੀ

ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ

ਅੰਤਰਰਾਸ਼ਟਰੀ ਬਾਜ਼ਾਰ (Comex) ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖੀ ਜਾ ਰਹੀ ਹੈ। ਸੋਨਾ 4,486.60 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਣ ਤੋਂ ਬਾਅਦ 47.70 ਡਾਲਰ ਦੀ ਗਿਰਾਵਟ ਨਾਲ 4,463.50 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ ਦੇ ਭਾਅ ਵੀ ਪਿਛਲੇ ਬੰਦ 75.15 ਡਾਲਰ ਦੇ ਮੁਕਾਬਲੇ ਘਟ ਕੇ 74.08 ਡਾਲਰ 'ਤੇ ਖੁੱਲ੍ਹੇ ਹਨ।

ਇਹ ਵੀ ਪੜ੍ਹੋ :  Credit Card ਉਪਭੋਗਤਾਵਾਂ ਨੂੰ ਵੱਡਾ ਝਟਕਾ, ਇਨ੍ਹਾਂ ਪ੍ਰੀਮੀਅਮ ਕਾਰਡਾਂ 'ਤੇ ਘਟਾਏ ਫਾਇਦੇ; ਜੇਬ ਹੋਵੇਗੀ ਜ਼ਿਆਦਾ ਢਿੱਲੀ

ਸਰਾਫਾ ਬਾਜ਼ਾਰ ਦੀ ਸਥਿਤੀ

ਸਥਾਨਕ ਸਰਰਾਫਾ ਬਾਜ਼ਾਰ ਦੇ ਮਾਹਿਰਾਂ ਅਨੁਸਾਰ, ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 800 ਰੁਪਏ ਵਧ ਕੇ 1,63,600 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ ਸੀ। ਹਾਲਾਂਕਿ, ਕਮਜ਼ੋਰ ਉਦਯੋਗਿਕ ਮੰਗ ਅਤੇ ਗਲੋਬਲ ਬਾਜ਼ਾਰ ਦੇ ਸੁਸਤ ਰੁਝਾਨ ਕਾਰਨ ਚਾਂਦੀ ਦੀਆਂ ਕੀਮਤਾਂ 5,000 ਰੁਪਏ ਘਟ ਕੇ 2,71,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ-ਈਰਾਨ ਗੱਲਬਾਤ ਵਿੱਚ ਸਫਲਤਾ ਦੇ ਸੰਕੇਤਾਂ ਕਾਰਨ ਮਹਿੰਗਾਈ ਦਾ ਦਬਾਅ ਘੱਟ ਹੋਇਆ ਹੈ, ਜਿਸਦਾ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ :    ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News