ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ''ਚ ਮੁੜ ਆਈ ਤੇਜ਼ੀ, ਜਾਣੋ ਅੱਜ ਦੇ ਭਾਅ

Monday, Sep 04, 2023 - 01:04 PM (IST)

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ''ਚ ਮੁੜ ਆਈ ਤੇਜ਼ੀ, ਜਾਣੋ ਅੱਜ ਦੇ ਭਾਅ

ਬਿਜ਼ਨੈੱਸ ਡੈਸਕ - ਅੱਜ ਫਿਰ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਘਰੇਲੂ ਵਾਅਦਾ ਕਮੋਡਿਟੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ 130 ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ 10 ਗ੍ਰਾਮ ਸੋਨੇ ਦੀ ਕੀਮਤ 59530 ਰੁਪਏ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 'ਚ 150 ਰੁਪਏ ਦਾ ਵਾਧਾ ਹੋਇਆ ਹੈ। ਇੱਕ ਕਿਲੋ ਚਾਂਦੀ ਦੀ ਕੀਮਤ 73699 ਰੁਪਏ ਤੱਕ ਪਹੁੰਚ ਗਈ ਹੈ। ਸੋਨੇ-ਚਾਂਦੀ 'ਚ ਤੇਜ਼ੀ ਦਾ ਕਾਰਨ ਕੌਮਾਂਤਰੀ ਬਾਜ਼ਾਰ 'ਚ ਤੇਜ਼ੀ ਹੈ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

ਅੰਤਰਰਾਸ਼ਟਰੀ ਸਪਾਟ ਮਾਰਕੀਟ 'ਚ ਕੀਮਤ
ਅੰਤਰਰਾਸ਼ਟਰੀ ਸਪਾਟ ਮਾਰਕੀਟ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। COMEX 'ਤੇ ਸੋਨੇ ਦੀ ਕੀਮਤ ਇਕ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਚਾਂਦੀ ਵੀ 24.5 ਡਾਲਰ ਪ੍ਰਤੀ ਔਂਸ ਦੇ ਹੇਠਾਂ ਸੁਸਤ ਰਹੀ। ਡਾਲਰ ਇੰਡੈਕਸ ਅਤੇ ਬਾਂਡ ਯੀਲਡ ਦਾ ਅਸਰ ਕਮੋਡਿਟੀ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਡਾਲਰ ਸੂਚਕਾਂਕ 104 'ਤੇ ਪਹੁੰਚ ਗਿਆ ਜਦੋਂ ਕਿ 10-ਸਾਲ ਦੇ ਯੂਐੱਸ ਬਾਂਡ ਦੀ ਉਪਜ 4.18 ਫ਼ੀਸਦੀ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News