ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ ਵਧੀ, ਜਾਣੋ ਅੱਜ ਦੇ ਤਾਜ਼ੇ ਭਾਅ

10/23/2020 10:32:48 AM

ਨਵੀਂ ਦਿੱਲੀ — ਕੱਲ੍ਹ ਗਿਰਾਵਟ ਦਿਖਾਉਣ ਵਾਲਾ ਸੋਨਾ ਅੱਜ ਵਾਧੇ ਨਾਲ ਖੁੱਲ੍ਹਿਆ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਸੋਨੇ 'ਚ ਕਮਜ਼ੋਰੀ ਆਉਂਦੀ ਦਿਖਾਈ ਦਿੱਤੀ। ਸੋਨਾ ਜੋ ਕੱਲ੍ਹ 50,766 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ, ਅੱਜ 99 ਰੁਪਏ ਦੀ ਤੇਜ਼ੀ ਦੇ ਨਾਲ 50,865 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨਾ ਨੇ 50,877 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ ਨੂੰ ਛੂਹਿਆ ਅਤੇ 50,800 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ। ਚੜ੍ਹਾਈ ਤੋਂ ਬਾਅਦ ਹੋਈ ਗਿਰਾਵਟ ਦੇ ਕਾਰਨ ਇਹ ਨਹੀਂ ਕਿਹਾ ਜਾ ਸਕਦਾ ਕਿ ਹੁਣ ਸੋਨਾ ਚੜ੍ਹੇਗਾ ਜਾਂ ਹੋਰ ਡਿੱਗ ਜਾਵੇਗਾ।

ਕੱਲ੍ਹ ਵਾਅਦਾ ਬਾਜ਼ਾਰ ਵਿਚ ਡਿੱਗਿਆ ਸੀ ਸੋਨਾ 

ਕਮਜ਼ੋਰ ਹਾਜਰ ਬਾਜ਼ਾਰ ਦੀ ਮੰਗ ਕਾਰਨ ਵਪਾਰੀਆਂ ਨੇ ਆਪਣੇ ਸੌਦੇ ਕੱਟੇ ਜਿਸ ਨਾਲ ਵੀਰਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀ ਕੀਮਤ 0.41% ਦੀ ਗਿਰਾਵਟ ਦੇ ਨਾਲ 51,122 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਸੋਨੇ ਦਾ ਭਾਅ 211 ਰੁਪਏ ਭਾਵ 0.41% ਦੀ ਗਿਰਾਵਟ ਦੇ ਨਾਲ 51,122 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਕਰਾਰਨਾਮੇ ਵਿਚ 14,045 ਲਾਟ ਲਈ ਕਾਰੋਬਾਰ ਹੋਇਆ। ਫਰਵਰੀ 2021 ਦੇ ਮਹੀਨੇ ਡਿਲੀਵਰੀ ਲਈ ਸੋਨਾ 162 ਰੁਪਏ ਭਾਵ 0.32% ਦੀ ਗਿਰਾਵਟ ਦੇ ਨਾਲ 51,224 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਕਰਾਰਨਾਮੇ ਵਿਚ 1,652 ਲਾਟ ਦਾ ਕਾਰੋਬਾਰ ਹੋਇਆ। ਨਿਊਯਾਰਕ ਵਿਚ ਸੋਨਾ 0.59 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,918.20 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਸਥਿਤੀ

ਸੋਨਾ 95 ਰੁਪਏ ਦੇ ਨੁਕਸਾਨ ਨਾਲ ਪ੍ਰਤੀ 10 ਗ੍ਰਾਮ 51,405 ਰੁਪਏ 'ਤੇ ਬੰਦ ਹੋਇਆ ਹੈ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 504 ਰੁਪਏ ਦੀ ਗਿਰਾਵਟ ਦੇ ਨਾਲ 63,425 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਦਿਨ ਕਲੋਜ਼ਿੰਗ ਕੀਮਤ 63,929 ਰੁਪਏ ਸੀ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਅੰਤਰਰਾਸ਼ਟਰੀ ਬਾਜ਼ਾਰ ਵਿਚ ਕਮਜ਼ੋਰ ਸਰਾਫਾ ਕੀਮਤਾਂ ਅਤੇ ਰੁਪਿਆ ਦੇ ਮੁੱਲ ਵਿੱਚ ਹੋਏ ਸੁਧਾਰ ਕਾਰਨ ਦਿੱਲੀ ਵਿਚ 24 ਕੈਰਟ ਸੋਨੇ ਦੀ ਕੀਮਤ ਵਿਚ 95 ਰੁਪਏ ਦੀ ਗਿਰਾਵਟ ਆਈ।' ਡਾਲਰ ਦੇ ਮੁਕਾਬਲੇ ਰੁਪਿਆ ਚਾਰ ਪੈਸੇ ਦੀ ਤੇਜ਼ੀ ਨਾਲ 73.54 ਦੇ ਪੱਧਰ 'ਤੇ ਬੰਦ ਹੋਇਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਡਿੱਗ ਕੇ 1,918 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਜਦੋਂਕਿ ਚਾਂਦੀ ਲਗਭਗ ਗਿਰਾਵਟ ਨਾਲ 24.89 ਡਾਲਰ ਪ੍ਰਤੀ ਔਂਸ 'ਤੇ ਰਹੀ।

ਦੇਖੋ ਕਿੰਨਾ ਸੋਨਾ ਚਾਂਦੀ ਡਿੱਗਿਆ

7 ਅਗਸਤ, 2020 ਉਹ ਦਿਨ ਸੀ ਜਦੋਂ ਸੋਨੇ ਅਤੇ ਚਾਂਦੀ ਨੇ ਇਕ ਨਵਾਂ ਰਿਕਾਰਡ ਬਣਾਇਆ। ਸੋਨੇ ਅਤੇ ਚਾਂਦੀ ਦੋਵਾਂ ਨੇ ਉਨ੍ਹਾਂ ਦੇ ਸਰਬੋਤਮ ਸਿਖਰਾਂ ਨੂੰ ਛੂਹਿਆ। 7 ਅਗਸਤ ਨੂੰ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੋਨਾ ਹੁਣ ਤਕ ਲਗਭਗ 5500 ਰੁਪਏ ਪ੍ਰਤੀ ਗ੍ਰਾਮ ਦੀ ਗਿਰਾਵਟ ਵਿਚ ਆਇਆ ਹੈ, ਜਦੋਂਕਿ ਚਾਂਦੀ ਵਿਚ 15,800 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :
 


Harinder Kaur

Content Editor

Related News