ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਵਾਧਾ ਜਾਰੀ, ਜਾਣੋ ਪਿਛਲੇ ਹਫ਼ਤੇ ਕਿੰਨੀਆਂ ਵਧੇ ਭਾਅ

Sunday, Jun 27, 2021 - 03:38 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਵਾਧਾ ਜਾਰੀ, ਜਾਣੋ ਪਿਛਲੇ ਹਫ਼ਤੇ ਕਿੰਨੀਆਂ ਵਧੇ ਭਾਅ

ਮੁੰਬਈ (ਵਾਰਤਾ) - ਵਿਦੇਸ਼ਾਂ ਵਿਚ ਦੋਵੇਂ ਕੀਮਤੀ ਧਾਤਾਂ ਵਿਚ ਪਰਤੀ ਮਜ਼ਬੂਤੀ ਨਾਲ ਪਿਛਲੇ ਹਫ਼ਤੇ ਘਰੇਲੂ ਪੱਧਰ ਤੇ ਵੀ ਸੋਨੇ ਅਤੇ ਚਾਂਦੀ ਵਿਚ ਚਮਕ ਪਰਤ ਆਈ ਹੈ। ਐਮ.ਸੀ.ਐਕਸ. ਫਿਊਚਰਜ਼ ਮਾਰਕੀਟ ਵਿਚ ਹਫਤੇ ਦੌਰਾਨ ਸੋਨੇ ਦੀਆਂ ਕੀਮਤਾਂ 228 ਰੁਪਏ ਦੀ ਤੇਜ਼ੀ ਦੇ ਨਾਲ 46,956 ਰੁਪਏ ਪ੍ਰਤੀ 10 ਗ੍ਰਾਮ ਰਹੀ। ਸੋਨਾ ਮਿੰਨੀ ਵੀ 188 ਰੁਪਏ ਦੀ ਹਫਤਾਵਾਰੀ ਮਜ਼ਬੂਤੀ ਨਾਲ ਆਖਰੀ ਕਾਰੋਬਾਰੀ ਦਿਨ 46780 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ।

ਗਲੋਬਲ ਪੱਧਰ 'ਤੇ ਬੀਤੇ ਹਫ਼ਤੇ ਸੋਨਾ ਸਪਾਟ 8.65 ਡਾਲਰ ਦੀ ਤੇਜ਼ੀ ਨਾਲ 1,781.45 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 17.90 ਡਾਲਰ ਦੀ ਤੇਜ਼ੀ ਨਾਲ ਸ਼ੁੱਕਰਵਾਰ ਨੂੰ 1,781.80 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਘਰੇਲੂ ਪੱਧਰ 'ਤੇ ਚਾਂਦੀ ਸਮੀਖਿਆ ਅਧੀਨ ਹਫਤੇ ਦੌਰਾਨ 293 ਰੁਪਏ ਮਜਬੂਤ ਹੋਈ ਅਤੇ ਉਹ ਵੀਕੈਂਡ 'ਤੇ 67,873 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਸਿਲਵਰ ਮਿੰਨੀ 1,273 ਰੁਪਏ ਦੀ ਤੇਜ਼ੀ ਨਾਲ 69,093 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਹਾਜਿਰ 0.28 ਡਾਲਰ ਚੜ੍ਹ ਕੇ 26.14 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ:  1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News