ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ

Saturday, Mar 18, 2023 - 06:56 PM (IST)

ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ

ਨਵੀਂ ਦਿੱਲੀ - ਅਮਰੀਕਾ 'ਚ ਆਏ ਬੈਂਕਿੰਗ ਸੰਕਟ ਨੇ ਸੋਨੇ ਦੀਆਂ ਕੀਮਤਾਂ ਵਿਚ ਅੱਗ ਲਗਾ ਦਿੱਤੀ ਹੈ। ਇਸ ਹਫ਼ਤੇ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਸੋਨੇ ਦੀਆਂ ਕੀਮਤਾਂ ਆਪਣੇ ਉੱਚ ਪੱਧਰ ਵੱਲ ਵਧ ਰਹੀਆਂ ਹਨ। ਐੱਮਸੀਐਕਸ ਐਕਸਚੇਂਜ 'ਤੇ ਸੋਨਾ 60 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਇਸ ਹਫ਼ਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸੋਨਾ 60 ਹਜ਼ਾਰ ਦੇ ਪੱਧਰ ਦੇ ਕਰੀਬ ਪਹੁੰਚ ਗਿਆ ਹੈ। ਇਸ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦਾ ਘਰੇਲੂ ਵਾਇਦਾ ਭਾਅ 59,383 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ। ਸ਼ੁੱਕਰਵਾਰ ਨੂੰ ਐੱਮਸੀਐਕਸ 'ਤੇ ਸੋਨੇ 'ਚ 1414 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। ਸੋਨਾ ਹੀ ਨਹੀਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਜ਼ਬਦਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਐੱਮਸੀਐਕਸ 'ਤੇ ਚਾਂਦੀ ਦਾ ਭਾਅ ਸ਼ੁੱਕਰਵਾਰ ਨੂੰ 3.18 ਫ਼ੀਸਦੀ ਜਾਂ 2118 ਰੁਪਏ ਵਧ ਕੇ 68,649 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਗਲੋਬਲ ਪੱਧਰ 'ਤੇ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪਿਛਲੇ ਸਾਲ 400 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਮਿਲਣ ਵਾਲਾ ਨਿੰਬੂ ਇਸ ਸਾਲ ਵੀ ਮਿਲੇਗਾ ਮਹਿੰਗਾ

5 ਮਹੀਨਿਆਂ ਚ ਦਿੱਤਾ 17 ਫ਼ੀਸਦੀ ਤੋਂ ਜ਼ਿਆਦਾ ਦਾ ਰਿਟਰਨ

ਸੋਨੇ ਦੀਆਂ ਕੀਮਤਾਂ ਨੇ ਪਿਛਲੇ ਪੰਜ ਮਹੀਨਿਆਂ ਵਿਚ ਸ਼ਾਨਦਾਰ ਰਿਟਰਨ ਦਿੱਤਾ ਹੈ। ਐੱਮਸੀਐਕਸ 'ਤੇ ਸੋਨੇ ਦਾ ਵਾਇਦਾ ਭਾਅ 21 ਅਕਤੂਬਰ 2022 ਨੂੰ 50,703 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ 5 ਮਹੀਨਿਆਂ ਵਿਚ ਹੀ ਸੋਨਾ 8,680 ਰੁਪਏ ਪ੍ਰਤੀ 10 ਗ੍ਰਾਮ ਤੱਕ ਵੱਧ ਚੁੱਕਾ ਹੈ। ਜੇਕਰ ਕਿਸੇ ਨੇ 5 ਮਹੀਨੇ ਪਹਿਲਾਂ ਸੋਨਾ ਖ਼ਰੀਦਿਆ ਹੈ ਤਾਂ ਉਨ੍ਹਾਂ ਨੂੰ ਹੁਣ ਵੇਚਣ 'ਤੇ 17 ਫ਼ੀਸਦੀ ਤੋਂ ਜ਼ਿਆਦਾ ਦਾ ਰਿਟਰਨ ਮਿਲ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਪਿਛਲੇ 5 ਮਹੀਨਿਆਂ ਵਿਚ ਚੜ੍ਹੀ ਹੈ।  14 ਅਕਤੂਬਰ 2022 ਨੂੰ ਐੱਮਸੀਐਕਸ 'ਤੇ ਚਾਂਦੀ ਦਾ ਵਾਇਦਾ ਭਾਅ 58,122 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਤਰ੍ਹਾਂ ਇਸ ਵਿਚ 10,379 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋ ਚੁੱਕਾ ਹੈ। ਜੇਕਰ ਕਿਸੇ ਨੇ 5 ਮਹੀਨੇ ਪਹਿਲਾਂ ਹੀ ਚਾਂਦੀ ਖ਼ਰੀਦੀ ਹੈ ਤਾਂ ਹੁਣ ਤੱਕ ਉਨ੍ਹਾਂ ਨੂੰ ਵੇਚਣ 'ਤੇ 17 ਫ਼ੀਸਦੀ ਦਾ ਰਿਟਰਨ ਮਿਲ ਸਕਦਾ ਹੈ। 

ਇਹ ਵੀ ਪੜ੍ਹੋ : ਕੋਕਾ-ਕੋਲਾ ਨੇ Campa ਦੀ ਆਹਟ ਕਾਰਨ ਘਟਾਈ ਕੀਮਤ , ਜਾਣੋ ਕਿੰਨੇ ਸਸਤੇ ਹੋਏ Cold Drinks

ਇਸ ਹਫ਼ਤੇ 3,233 ਰੁਪਏ ਚੜ੍ਹਿਆ ਸੋਨਾ 

ਇਸ ਹਫ਼ਤੇ ਵੀ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ ਹਫਤੇ ਆਖ਼ਰੀ ਕਾਰੋਬਾਰੀ ਦਿਨ 10 ਮਾਰਚ ਨੂੰ ਐੱਮਸੀਐਕਸ 'ਤੇ ਚਾਂਦੀ ਦਾ ਵਾਇਦਾ ਭਾਅ 62,890 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ। ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਇਹ 68,501 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ। ਇਸ ਤਰ੍ਹਾਂ ਇਸ ਹਫਤੇ ਚਾਂਦੀ 'ਚ 5,611 ਰੁਪਏ ਦਾ ਉਛਾਲ ਆਇਆ ਹੈ।

ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ ਸਖ਼ਤ

ਗਲੋਬਲ ਬਾਜ਼ਾਰ 'ਚ ਜ਼ਬਰਦਸਤ ਉਛਾਲ

ਗਲੋਬਲ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਬਲੂਮਬਰਗ ਮੁਤਾਬਕ ਕਾਮੈਕਸ 'ਤੇ ਸੋਨਾ ਵਾਇਦਾ 2.60 ਫੀਸਦੀ ਜਾਂ 50.50 ਡਾਲਰ ਵਧ ਕੇ 1990.20 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਹਾਜ਼ਿਰ ਕੀਮਤ 3.63 ਫੀਸਦੀ ਜਾਂ 69.73 ਡਾਲਰ ਦੇ ਵਾਧੇ ਨਾਲ 1989.25 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।

ਚਾਂਦੀ 'ਚ ਵੀ ਭਾਰੀ ਵਾਧਾ

ਵਿਸ਼ਵ ਪੱਧਰ 'ਤੇ ਵੀ ਚਾਂਦੀ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਕਾਮੈਕਸ 'ਤੇ ਚਾਂਦੀ ਦਾ ਵਾਇਦਾ 3.55 ਫੀਸਦੀ ਜਾਂ 0.77 ਡਾਲਰ ਦੇ ਵਾਧੇ ਨਾਲ 22.46 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਚਾਂਦੀ ਦੀ ਹਾਜ਼ਿਰ ਕੀਮਤ 4.17 ਫੀਸਦੀ ਜਾਂ 0.91 ਡਾਲਰ ਦੇ ਵਾਧੇ ਨਾਲ 22.60 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।

ਇਹ ਵੀ ਪੜ੍ਹੋ : IQAir ਦੀ ਰਿਪੋਰਟ 'ਚ ਪਾਕਿਸਤਾਨ ਦੇ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News