ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਅੱਜ ਦਾ ਮੁੱਲ

01/07/2018 12:09:53 PM

ਨਵੀਂ ਦਿੱਲੀ—ਹਾਂ-ਪੱਖੀ ਸੰਸਾਰਿਕ ਸੰਕੇਤਾਂ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਲਗਾਤਾਰ ਦੂਜੇ ਹਫਤੇ ਸੋਨੇ ਦੀ ਕੀਮਤ 'ਚ ਤੇਜ਼ੀ ਆਈ ਅਤੇ ਇਹ 50 ਰੁਪਏ ਦੀ ਕੀਮਤ ਦੀ ਤੇਜ਼ੀ ਨਾਲ 30,450 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਉਦਯੌਗਿਕੀ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੇ ਉਠਾਅ ਵਧਣ ਦੇ ਕਾਰਨ ਚਾਂਦੀ ਦੀ ਕੀਮਤ ਵੀ 40,000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਸਰਾਫਾ ਮੰਗ ਵਧ ਗਈ ਜਿਸ ਨਾਲ ਵਿਦੇਸ਼ਾਂ 'ਚ ਤੇਜ਼ੀ ਦਾ ਰੁੱਖ ਰਿਹਾ। ਤੇਜ਼ੀ ਦੇ ਇਸ ਰੁੱਖ ਦੇ ਨਾਲ ਘਰੇਲੂ ਹਾਜ਼ਿਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਕਾਰਨ ਮੁਖਅਤ: ਬਹੁਤ ਕੀਮਤੀ ਧਾਤੀਆਂ ਦੀ ਕੀਮਤਾਂ 'ਚ ਤੇਜ਼ੀ ਆਈ।
ਸੰਸਾਰਿਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤਾਵਰ ਤੇਜ਼ੀ ਦਰਸਾਉਂਦਾ 1,318.80 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਤੇਜ਼ੀ ਦੇ ਨਾਲ 17.16 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਕ੍ਰਮਸ਼: 30,450 ਰੁਪਏ ਅਤੇ 30,300 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰਤਾ ਦੇ ਰੁੱਖ ਦੇ ਨਾਲ ਸ਼ੁਰੂਆਤ ਹੋਈ। ਬਾਅਦ 'ਚ ਇਸ ਨੂੰ ਪ੍ਰਤੀਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਕੀਮਤਾਂ ਕ੍ਰਮਸ਼: 30,365 ਰੁਪਏ ਅਤੇ 30,215 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਅਤੇ ਬਾਅਦ 'ਚ ਹਾਂ-ਪੱਖੀ ਸੰਸਾਰਿਕ ਸੰਕੇਤਾਂ ਦੇ ਕਾਰਨ ਕ੍ਰਮਸ਼: 30,500 ਰੁਪਏ ਅਤੇ 30,350 ਰੁਪਏ ਪ੍ਰਤੀ 10 ਗ੍ਰਾਮ ਤੱਕ ਸੁਧਰਣ ਤੋਂ ਬਾਅਦ ਅੰਕ 'ਚ ਇਹ ਕੀਮਤਾਂ 50-50 ਰੁਪਏ ਦੀ ਤੇਜ਼ੀ ਨਾਲ ਹਫਤਾਵਰ 'ਚ ਕ੍ਰਮਸ਼: 30,450 ਰੁਪਏ ਅਤੇ 30,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ, ਹਾਲਾਂਕਿ ਸੀਮਿਤ ਸੌਦਿਆਂ ਦੇ ਵਿਚਕਾਰ ਇਕ ਸੀਮਿਤ ਦਾਅਰੇ 'ਚ ਘਾਟੇ-ਵਾਧੇ ਤੋਂ ਬਾਅਦ ਸਾਲ 2018 ਦੇ ਪਹਿਲੇ ਹਫਤੇ 'ਚ ਗਿੰਨੀ ਦੀ ਕੀਮਤ ਹਫਤਾਵਰ 'ਚ 24,700 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਉੱਚੇ ਪੱਧਰ 'ਤੇ ਹੀ ਬੰਦ ਹੋਈ।


Related News