ਚਾਂਦੀ 451 ਰੁਪਏ ਹੋਈ ਮਹਿੰਗੀ, ਸੋਨਾ ਲਗਭਗ ਸਥਿਰ, ਵੋਖੇ ਕੀਮਤਾਂ

Wednesday, Nov 11, 2020 - 06:12 PM (IST)

ਚਾਂਦੀ 451 ਰੁਪਏ ਹੋਈ ਮਹਿੰਗੀ, ਸੋਨਾ ਲਗਭਗ ਸਥਿਰ, ਵੋਖੇ ਕੀਮਤਾਂ

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ 'ਚ ਕੀਮਤਾਂ 'ਚ ਉਤਰਾਅ-ਚੜ੍ਹਾਅ ਵਿਚਕਾਰ ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ ਤਿੰਨ ਰੁਪਏ ਦੀ ਹਲਕੀ ਬੜ੍ਹਤ 'ਚ ਰਿਹਾ।


ਉੱਥੇ ਹੀ, ਚਾਂਦੀ 451 ਰੁਪਏ ਤੱਕ ਦੀ ਤੇਜ਼ੀ 'ਚ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਸੋਨੇ ਦੀ ਕੀਮਤ 3 ਰੁਪਏ ਦੇ ਵਾਧੇ ਨਾਲ 50,114 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਲਗਭਗ ਸਥਿਰ ਰਹੀ, ਜਦੋਂ ਕਿ ਚਾਂਦੀ 451 ਰੁਪਏ ਮਹਿੰਗੀ ਹੋ ਕੇ 62,023 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ।

ਪਿਛਲੇ ਕਾਰੋਬਾਰੀ ਦਿਨ ਸੋਨਾ 50,111 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਚਾਂਦੀ 61,572 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ ਸਰਾਫ਼ਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ ਤਿੰਨ ਰੁਪਏ ਵਧੀ। ਇਸ ਦੀ ਵਜ੍ਹਾ ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਰਹਿਣਾ ਅਤੇ ਰੁਪਏ ਦੇ ਮੁੱਲ 'ਚ ਗਿਰਾਵਟ ਹੋਣਾ ਹੈ।'' ਕੌਮਾਂਤਰੀ ਬਾਜ਼ਾਰ 'ਚ ਸੋਨਾ ਹਲਕੀ ਤੇਜ਼ੀ ਨਾਲ 1,877 ਡਾਲਰ ਅਤੇ ਚਾਂਦੀ 24.20 ਡਾਲਰ 'ਤੇ ਲਗਭਗ ਸਥਿਰ ਰਹੀ।


author

Sanjeev

Content Editor

Related News