ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਫਿਰ ਆਇਆ ਵੱਡਾ ਬਦਲਾਅ, ਜਾਣੋ ਕੀਮਤੀ ਧਾਤਾਂ ਦੇ ਭਾਅ

Tuesday, Jan 21, 2025 - 11:49 AM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਫਿਰ ਆਇਆ ਵੱਡਾ ਬਦਲਾਅ, ਜਾਣੋ ਕੀਮਤੀ ਧਾਤਾਂ ਦੇ ਭਾਅ

ਨਵੀਂ ਦਿੱਲੀ - ਹਫਤੇ ਦੇ ਦੂਜੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। 21 ਜਨਵਰੀ, 2025 ਨੂੰ, MCX 'ਤੇ ਸੋਨੇ ਦੀ ਵਾਇਦਾ ਕੀਮਤ 0.45 ਫੀਸਦੀ ਵਧ ਕੇ 78,896 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ, ਜਦਕਿ ਚਾਂਦੀ ਦੀ ਕੀਮਤ 0.76 ਫੀਸਦੀ ਵਧ ਕੇ 92,133 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।

ਪਿਛਲੇ ਹਫਤੇ ਸੋਨੇ-ਚਾਂਦੀ 'ਚ ਤੇਜ਼ੀ ਰਹੀ

ਪਿਛਲੇ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਸੀ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਪਿਛਲੇ ਸ਼ਨੀਵਾਰ ਯਾਨੀ 11 ਜਨਵਰੀ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 78,018 ਰੁਪਏ ਸੀ, ਜੋ ਹੁਣ 18 ਜਨਵਰੀ ਨੂੰ 79,239 ਰੁਪਏ ਤੱਕ ਪਹੁੰਚ ਗਈ ਹੈ। ਭਾਵ ਇਸ ਹਫਤੇ ਇਸ ਦੀ ਕੀਮਤ 1,221 ਰੁਪਏ ਵਧ ਗਈ ਹੈ।

ਇਸ ਹਫਤੇ ਚਾਂਦੀ 552 ਰੁਪਏ ਮਹਿੰਗਾ ਹੋ ਕੇ 90,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਪਿਛਲੇ ਸ਼ਨੀਵਾਰ ਇਹ 90,268 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਸਾਲ 30 ਅਕਤੂਬਰ ਨੂੰ ਸੋਨੇ ਦੀ ਕੀਮਤ 79,681 ਰੁਪਏ ਪ੍ਰਤੀ 10 ਗ੍ਰਾਮ 'ਤੇ ਆਲ ਟਾਈਮ ਹਾਈ ਬਣਾਇਆ ਸੀ। ਇਸ ਦੇ ਨਾਲ ਹੀ 23 ਅਕਤੂਬਰ 2024 ਨੂੰ ਚਾਂਦੀ 99,151 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿੱਤਾ।

ਪਿਛਲੇ ਸਾਲ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 17.19 ਫੀਸਦੀ ਦਾ ਵਾਧਾ ਹੋਇਆ ਹੈ। 1 ਜਨਵਰੀ 2024 ਨੂੰ ਸੋਨਾ 63,352 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ 2024 ਨੂੰ 76,162 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦੋ। ਸੋਨੇ 'ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ ਦਾ ਹੈ - AZ4524। ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਨਾ ਕਿੰਨੇ ਕੈਰੇਟ ਦਾ ਹੈ।


author

Harinder Kaur

Content Editor

Related News