Gold ਖ਼ਰੀਦਣ ਵਾਲਿਆਂ ਨੂੰ ਲੱਗਾ ਝਟਕਾ, ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਚੜ੍ਹੀਆ

Monday, Mar 03, 2025 - 10:47 AM (IST)

Gold ਖ਼ਰੀਦਣ ਵਾਲਿਆਂ ਨੂੰ ਲੱਗਾ ਝਟਕਾ, ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਚੜ੍ਹੀਆ

ਬਿਜ਼ਨੈੱਸ ਡੈਸਕ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 3 ਮਾਰਚ 2025 ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। MCX 'ਤੇ ਸੋਨਾ 0.45 ਫੀਸਦੀ ਦੇ ਵਾਧੇ ਨਾਲ 84,602 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ ਜਦਕਿ ਚਾਂਦੀ ਦੀ ਕੀਮਤ 0.55 ਫੀਸਦੀ ਦੇ ਵਾਧੇ ਨਾਲ 94,850 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ :     ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ

ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ

ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 500 ਰੁਪਏ ਡਿੱਗ ਕੇ ਦੋ ਹਫਤੇ ਦੇ ਹੇਠਲੇ ਪੱਧਰ 87,700 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਅਖਿਤ ਭਾਰਤੀ ਸਰਾਫਾ ਸੰਘ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 88,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 8,310 ਰੁਪਏ ਜਾਂ 10.5 ਫੀਸਦੀ ਵਧ ਕੇ 87,700 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜਦਕਿ 1 ਜਨਵਰੀ ਨੂੰ ਸੋਨੇ ਦੀ ਕੀਮਤ 79,390 ਰੁਪਏ ਪ੍ਰਤੀ 10 ਗ੍ਰਾਮ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 500 ਰੁਪਏ ਡਿੱਗ ਕੇ 87,300 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸਦੀ ਪਿਛਲੀ ਬੰਦ ਕੀਮਤ 87,800 ਰੁਪਏ ਪ੍ਰਤੀ 10 ਗ੍ਰਾਮ ਸੀ।

ਇਹ ਵੀ ਪੜ੍ਹੋ :     ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ

ਇਸ ਸਾਲ ਹੁਣ ਤੱਕ ਸੋਨਾ 8,894 ਰੁਪਏ ਹੋ ਗਿਆ ਮਹਿੰਗਾ 

ਇਸ ਸਾਲ ਯਾਨੀ 1 ਜਨਵਰੀ ਤੋਂ ਹੁਣ ਤੱਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 8,894 ਰੁਪਏ ਵਧ ਕੇ 76,162 ਰੁਪਏ ਤੋਂ 85,056 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 7,463 ਰੁਪਏ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 93,480 ਰੁਪਏ ਹੋ ਗਈ ਹੈ। ਜਦਕਿ ਪਿਛਲੇ ਸਾਲ ਯਾਨੀ 2024 'ਚ ਸੋਨਾ 12,810 ਰੁਪਏ ਮਹਿੰਗਾ ਹੋ ਗਿਆ ਸੀ।

ਇਹ ਵੀ ਪੜ੍ਹੋ :     EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2 ਮਹੀਨਿਆਂ ਦਾ ਗੈਪ ਸਮੇਤ ਮਿਲਣਗੇ ਕਈ ਹੋਰ ਲਾਭ

ਇਹ ਵੀ ਪੜ੍ਹੋ :     ਸੋਨਾ ਫਿਰ ਹੋਇਆ ਸਸਤਾ  , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ... 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News