ਸੋਨਾ ਫਿਰ ਹੋਇਆ ਸਸਤਾ , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ...
Sunday, Mar 02, 2025 - 02:49 PM (IST)

ਨਵੀਂ ਦਿੱਲੀ - ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਸਮੇਂ ਤੋਂ ਕੀਮਤਾਂ ਵਿਚ ਰਿਕਾਰਡ ਤੋੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਬਾਜ਼ਾਰ ਵਿੱਚ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : Air India Express ਦੀ ਸ਼ਾਨਦਾਰ ਪੇਸ਼ਕਸ਼, 1385 ਰੁਪਏ 'ਚ ਬੁੱਕ ਕਰੋ ਫਲਾਈਟ, ਜਾਣੋ ਆਖ਼ਰੀ ਤਾਰੀਖ਼
ਸਿਰਫ਼ ਇੰਨਾ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਉਤੇ ਵੀ ਸੋਨੇ ਦੇ ਨਿਵੇਸ਼ਕਾਂ ‘ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਸੀਂ ਅੱਜ ਜੈਪੁਰ ਸਰਾਫਾ ਬਾਜ਼ਾਰ ਤੋਂ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਉਸ ਤੋਂ ਪਹਿਲਾਂ ਸਰਾਫਾ ਬਾਜ਼ਾਰ ਦੇ ਰੇਟ ਬਾਰੇ ਜਾਣਕਾਰੀ ਲੈ ਲਓ…
ਇਹ ਵੀ ਪੜ੍ਹੋ : UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ ਅੱਜ ਤੋਂ ਲਾਗੂ ਹੋਏ ਕਈ ਵੱਡੇ ਬਦਲਾਅ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ
ਅੱਜ ਸ਼ੁੱਧ ਸੋਨੇ ਦੀ ਕੀਮਤ ਵਿੱਚ 200 ਰੁਪਏ ਡਿੱਗ ਕੇ 87,300 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਗਹਿਣੇ ਵਾਲੇ ਸੋਨੇ ਦੀ ਕੀਮਤ ‘ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 200 ਰੁਪਏ ਟੁੱਟੀ ਹੈ। ਇਸ ਦੀ ਕੀਮਤ 82,100 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਦੋਵਾਂ ਦੀਆਂ ਕੀਮਤਾਂ ‘ਚ 400 ਰੁਪਏ ਦੀ ਗਿਰਾਵਟ ਆਈ ਸੀ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਵੱਡਾ ਝਟਕਾ, ਸਰਕਾਰ ਨੇ ਮਹਿੰਗਾ ਕੀਤਾ ਗੈਸ ਸਿਲੰਡਰ
ਦੂਜੇ ਪਾਸੇ ਚਾਂਦੀ ਦੀ ਕੀਮਤ ਇਕ ਲੱਖ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡਿੱਗ ਰਹੀ ਹੈ। ਬੀਤੇ ਦਿਨ ਇਸ ਦੀਆਂ ਕੀਮਤਾਂ ਵਿੱਚ 1000 ਰੁਪਏ ਦੀ ਗਿਰਾਵਟ ਆਈ ਸੀ ਅਤੇ ਇਹ 300 ਰੁਪਏ ਤੱਕ ਡਿੱਗ ਕੇ 96,200 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਕੀਮਤਾਂ 'ਚ ਵਾਧੇ ਤੋਂ ਬਾਅਦ ਘਟੀ ਮੰਗ
ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਾਜ਼ਾਰ ‘ਚ ਗਹਿਣਿਆਂ ਦੀ ਮੰਗ ਘੱਟ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ ਵਧਣ ਕਾਰਨ ਲੋਕ ਹਲਕੇ ਗਹਿਣੇ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਸੋਨੇ ਦੇ ਮੁਕਾਬਲੇ, ਲੋਕ ਚਾਂਦੀ ਵੱਲ ਵੱਧ ਗਏ ਹਨ। ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਦੇਖਣਾ ਦਿਲਚਸਪ ਹੋਵੇਗਾ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ਰਿਕਾਰਡ ਬਣਾਉਂਦੀਆਂ ਹਨ ਜਾਂ ਗਿਰਾਵਟ ਦਰਜ ਕਰਦੀਆਂ ਹਨ।
ਇਹ ਵੀ ਪੜ੍ਹੋ : ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8