ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ

Tuesday, Nov 24, 2020 - 09:27 AM (IST)

ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ

ਨਵੀਂ ਦਿੱਲੀ : ਕੋਰੋਨਾ ਵੈਕਸੀਨ ਨੂੰ ਲੈ ਕੇ ਆ ਰਹੀਆਂ ਚੰਗੀਆਂ ਖਬਰਾਂ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਲਗਾਤਾਰ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦਾ ਕਹਿਰ ਵਧਿਆ ਤਾਂ ਸੋਨੇ-ਚਾਂਦੀ ਦੇ ਰੇਟ ਵੀ ਤੇਜ਼ੀ ਨਾਲ ਵਧੇ। ਨਿਵੇਸ਼ ਲਈ ਜੋਖਮ ਦੇ ਦੌਰ 'ਚ ਸੋਨੇ ਨੂੰ ਚੰਗਾ ਬਦਲ ਮੰਨਿਆ ਜਾਂਦਾ ਹੈ। ਅਜਿਹੇ 'ਚ ਨਿਵੇਸ਼ਕਾਂ ਨੇ ਖੂਬ ਸੋਨੇ 'ਚ ਪੈਸੇ ਲਗਾਇਆ ਪਰ ਹੁਣ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਨਵੇਂ ਸਾਲ ਤੱਕ ਵੈਕਸੀਨ ਲਾਂਚ ਹੋ ਜਾਂਦੀ ਹੈ ਤਾਂ ਸੋਨੇ ਦੀਆਂ ਕੀਮਤਾਂ 45000 ਰੁਪਏ ਤੱਕ ਡਿਗ ਸਕਦੀਆਂ ਹਨ।

ਮਜ਼ਬੂਤ ਹੁੰਦੇ ਅਮਰੀਕੀ ਡਾਲਰ ਅਤੇ ਕੋਵਿਡ-19 ਵੈਕਸੀਨ ਦੀਆਂ ਖਬਰਾਂ ਦਰਮਿਆਨ ਸੋਨਾ-ਚਾਂਦੀ ਸਸਤਾ ਹੋਇਆ ਹੈ। ਉਥੇ ਹੀ ਗੋਲਡ ਈ. ਟੀ. ਐੱਫ. 'ਚ ਵੀ ਹੁਣ ਨਿਵੇਸ਼ਕ ਖਾਸ ਰੁਚੀ ਨਹੀਂ ਲੈ ਰਹੇ ਹਨ। ਸੋਨਾ ਆਪਣੇ ਆਲ ਟਾਈਮ ਹਾਈ ਤੋਂ ਹੁਣ ਤੱਕ 5847 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਚੁੱਕਾ ਹੈ ਜਦੋਂ ਕਿ ਚਾਂਦੀ ਅਗਸਤ ਦੇ ਆਪਣੇ ਉੱਚ ਸਿਖਰ ਤੋਂ 13,981 ਰੁਪਏ ਟੁੱਟ ਚੁੱਕੀ ਹੈ। 7 ਅਗਸਤ ਨੂੰ ਸਰਾਫਾ ਬਾਜ਼ਾਰਾਂ 'ਚ ਸੋਨਾ 56,254 'ਤੇ ਖੁੱਲ੍ਹਿਆ ਸੀ। ਇਹ ਆਪਣੇ ਸਰਵਉੱਚ ਸਿਖਰ 'ਤੇ ਸੀ ਜਦੋਂ ਕਿ ਚਾਂਦੀ 76,008 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਸੀ।

ਗੋਲਡ 'ਚ ਤੇਜ਼ੀ ਕਾਰਣ ਮੰਦੀ ਦਾ ਖਤਰਾ
ਇਸ ਦੇ ਉਲਟ ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਕਹਿੰਦੇ ਹਨ ਕਿ ਜੇ ਵੈਕਸੀਨ ਆ ਵੀ ਜਾਂਦੀ ਹੈ ਤਾਂ ਮਾਰਕੀਟ ਇਸ 'ਤੇ ਡਿਸਕਾਊਂਟ ਕਰ ਚੁੱਕਾ ਹੈ। ਗੋਲਡ 'ਚ ਤੇਜ਼ੀ ਕਾਰਣ ਮੰਦੀ ਦਾ ਖਤਰਾ ਹੈ, ਵੈਕਸੀਨ ਦਾ ਪ੍ਰਭਾਵ ਘੱਟ ਹੈ। ਸੈਂਸੈਕਸ ਇਕ ਨਵੇਂ ਰਿਕਾਰਡ 'ਤੇ ਹੈ ਪਰ ਪਿਛਲੀ ਦੀਵਾਲੀ ਅਤੇ ਇਸ ਦੀਵਾਲੀ 'ਚ ਬਹੁਤ ਜ਼ਿਆਦਾ ਫਰਕ ਹੈ। ਵੈਕਸੀਨ ਦੇ ਬਣਨ ਤੋਂ ਬਾਅਦ ਉਸ ਦੇ ਡਿਸਟ੍ਰੀਬਿਊਸ਼ਨ ਹੋਣ 'ਚ ਕਾਫੀ ਸਮਾਂ ਲੱਗੇਗਾ, ਅਜਿਹੇ 'ਚ ਇਹ ਕਹਿਣਾ ਠੀਕ ਨਹੀਂ ਹੈ ਕਿ ਸੋਨੇ ਦਾ ਭਾਅ 45,000 ਤੱਕ ਆ ਜਾਏਗਾ।

ਸੋਨਾ ਅਗਲੇ ਇਕ ਸਾਲ 'ਚ 57,000 ਤੋਂ 60,000 ਰੁਪਏ ਤੱਕ ਪਹੁੰਚੇਗਾ : ਗੁਪਤਾ
ਉਥੇ ਹੀ ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰਧਾਨ (ਕਮੋਡਿਟੀ ਅਤੇ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਟੀਕੇ ਨੂੰ ਲੈ ਕੇ ਆ ਰਹੀਆਂ ਸਕਾਰਾਤਮਕ ਖਬਰ ਾਂ ਨਾਲ ਸੋਨੇ ਦੇ ਭਾਅ ਕੌਮਾਂਤਰੀ ਪੱਧਰ 'ਤੇ ਡਿਗ ਰਹੇ ਹਨ। ਇਸ ਦੇ ਬਾਵਜੂਦ ਮੌਜੂਦਾ ਹੇਠਲੇ ਪੱਧਰ ਨੂੰ ਦੇਖਦੇ ਹੋਏ ਸੋਨਾ ਅਗਲੇ ਇਕ ਸਾਲ 'ਚ 57,000 ਤੋਂ 60,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੰਮੀ ਮਿਆਦ 'ਚ ਸੋਨੇ 'ਚ ਨਿਵੇਸ਼ ਫਾਇਦਾ ਦਾ ਸੌਦਾ ਹੈ।


author

cherry

Content Editor

Related News