ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਉਥਲ-ਪੁਥਲ ਜ਼ਾਰੀ, ਜਾਣੋ 10 ਗ੍ਰਾਮ ਸੋਨੇ ਦਾ ਭਾਅ
Wednesday, Oct 21, 2020 - 10:47 AM (IST)
ਨਵੀਂ ਦਿੱਲੀ : ਇਸ ਕਾਰੋਬਾਰੀ ਹਫ਼ਤੇ ਵਿਚ 2 ਦਿਨ ਤੱਕ ਗਿਰਾਵਟ ਨਾਲ ਖੁੱਲਣ ਦੇ ਬਾਅਦ ਸੋਨਾ ਅੱਜ ਬੜ੍ਹਤ ਨਾਲ ਖੁੱਲ੍ਹਿਆ ਹੈ। ਮੰਗਲਵਾਰ ਸ਼ਾਮ ਨੂੰ 50,910 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੋਨਾ ਅੱਜ ਸਵੇਰੇ 40 ਰੁਪਏ ਦੀ ਬੜ੍ਹਤ ਨਾਲ 50,950 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਸੋਨੇ ਵਿਚ ਦਿਖੀ ਇਹ ਤੇਜੀ ਲਗਾਤਾਰ ਜਾਰੀ ਰਹੀ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਨੇ 51077 ਰੁਪਏ ਪ੍ਰਤੀ 10 ਗ੍ਰਾਮ ਦਾ ਪੱਧਰ ਛੂਹ ਲਿਆ, ਜਦੋਂ ਕਿ ਉਹ ਆਪਣੇ ਓਪਨਿੰਗ ਪ੍ਰਾਇਸ ਤੋਂ ਹੇਠਾਂ ਇਕ ਵਾਰ ਵੀ ਨਹੀਂ ਲੁੜ੍ਹਕਿਆ।
ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ
ਕੱਲ ਵਾਇਦਾ ਬਾਜ਼ਾਰ ਵਿਚ ਡਿਗਿਆ ਸੀ ਸੋਨਾ
ਕਮਜੋਰ ਹਾਜ਼ਿਰ ਬਾਜ਼ਾਰ ਦੀ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਕਟਾਈ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦਾ ਭਾਅ 0.23 ਫ਼ੀਸਦੀ ਦੇ ਨੁਕਸਾਨ ਨਾਲ 50,570 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਐਮ.ਸੀ.ਐਕਸ. ਵਿਚ ਦਸੰਬਰ ਦਾ ਸੋਨਾ ਵਾਇਦਾ ਭਾਵ 117 ਰੁਪਏ ਯਾਨੀ 0.23 ਫ਼ੀਸਦੀ ਘੱਟ ਕੇ 50,570 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ।
ਸਰਾਫ਼ਾ ਬਾਜ਼ਾਰ ਵਿਚ ਸੋਨਾ-ਚਾਂਦੀ ਦਾ ਹਾਲ
ਗਲੋਬਲ ਬਾਜ਼ਾਰ ਵਿਚ ਨਰਮਾਈ ਦੌਰਾਨ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 268 ਰੁਪਏ ਦੇ ਨੁਕਸਾਨ ਨਾਲ 50,860 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ਼. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 51,128 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 1,126 ਰੁਪਏ ਦੀ ਗਿਰਾਵਟ ਨਾਲ 62,189 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਦਿਨ ਬੰਦ ਭਾਅ 63,315 ਰੁਪਏ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਨੁਕਸਾਨ ਦਰਸਾਉਂਦਾ 1,901 ਡਾਲਰ ਪ੍ਰਤੀ ਔਂਸ ਰਹਿ ਗਿਆ, ਜਦੋਂ ਕਿ ਚਾਂਦੀ 24.37 ਡਾਲਰ ਪ੍ਰਤੀ ਔਂਸ 'ਤੇ ਬਣੀ ਰਹੀ।