ਖ਼ੁਸ਼ਖ਼ਬਰੀ : ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਨਵੇਂ ਭਾਅ

09/03/2020 5:23:19 PM

ਨਵੀਂ ਦਿੱਲੀ (ਭਾਸ਼ਾ) : ਕਮਜ਼ੋਰ ਹਾਜ਼ਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਕਟਾਈ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 0.08 ਫ਼ੀਸਦੀ ਦੀ ਗਿਰਾਵਟ ਨਾਲ 50,781 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਮਹੀਨੇ ਵਿਚ ਡਿਲਿਵਰੀ ਸੋਨਾ ਕੰਟਰੈਕਟ ਦੀ ਕੀਮਤ 40 ਰੁਪਏ ਯਾਨੀ 0.08 ਫ਼ੀਸਦੀ ਦੀ ਗਿਰਾਵਟ ਨਾਲ 50,781 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਵਿਚ 14,098 ਲਾਟ ਲਈ ਕਾਰੋਬਾਰ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਨਿਊਯਾਰਕ ਵਿਚ ਸੋਨਾ 0.26 ਫ਼ੀਸਦੀ ਦੀ ਗਿਰਾਵਟ ਨਾਲ 1,939.70 ਡਾਲਰ ਪ੍ਰਤੀ ਔਂਸ ਰਹਿ ਗਿਆ।

ਇਹ ਵੀ ਪੜ੍ਹੋ:  LPG ਸਿਲੰਡਰ 'ਤੇ ਖਤਮ ਹੋਵੇਗਾ ਹੁਣ ਸਬਸਿਡੀ ਦਾ ਦੌਰ

ਉਥੇ ਹੀ ਕਮਜ਼ੋਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੇ ਸਰੂਪ ਨੂੰ ਘੱਟ ਕੀਤਾ ਜਿਸ ਨਾਲ ਵਾਇਦਾ ਕਾਰੋਬਾਰ ਵਿਚ ਵੀਰਵਾਰ ਨੂੰ ਚਾਂਦੀ ਦੀ ਕੀਮਤ ਵੀ 254 ਰੁਪਏ ਦੀ ਗਿਰਾਵਟ ਨਾਲ 68,000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਚਾਂਦੀ ਦੇ ਦਸੰਬਰ ਮਹੀਨੇ ਵਿਚ ਡਿਲੀਵਰੀ ਵਾਲੇ ਕੰਟਰੈਕਟ ਦੀ ਕੀਮਤ 254 ਰੁਪਏ ਅਤੇ 0.37 ਫ਼ੀਸਦੀ ਦੀ ਗਿਰਾਵਟ ਨਾਲ 68,000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜਿਸ ਵਿਚ 15,629 ਲਾਟ ਲਈ ਕਾਰੋਬਾਰ ਹੋਇਆ। ਗਲੋਬਲ ਪੱਧਰ 'ਤੇ, ਨਿਊਯਾਰਕ ਵਿਚ ਚਾਂਦੀ ਦੀ ਕੀਮਤ 0.16 ਫ਼ੀਸਦੀ ਦੀ ਗਿਰਾਵਟ ਨਾਲ 27.35 ਡਾਲਰ ਪ੍ਰਤੀ ਔਂਸ ਰਹਿ ਗਈ।

ਇਹ ਵੀ ਪੜ੍ਹੋ:  35 ਸਾਲਾ ਅਧਿਆਪਕਾ ਨੇ ਨਾਬਾਲਗ ਵਿਦਿਆਰਥੀ ਨਾਲ ਬਣਾਏ ਸਬੰਧ, ਕਿਹਾ-ਗਰਭਵਤੀ ਹੋ ਗਈ ਹਾਂ


cherry

Content Editor

Related News