ਸੋਨੇ ਦੇ ਮੁਕਾਬਲੇ ਚਾਂਦੀ ’ਤੇ ਦਿਖਾਈ ਦੇ ਰਿਹੈ ਜ਼ਿਆਦਾ ਭਰੋਸਾ, ਨਿਵੇਸ਼ 6 ਸਾਲ ਦੇ ਉੱਚ ਪੱਧਰ ’ਤੇ ਪਹੁੰਚਣ ਦੀ ਉਮੀਦ
Wednesday, Feb 24, 2021 - 05:23 PM (IST)
ਨਵੀਂ ਦਿੱਲੀ– ਚਾਂਦੀ ਦਾ ਭੌਤਿਕ ਨਿਵੇਸ਼ (ਫਿਜ਼ੀਕਲ ਇਨਵੈਸਟਮੈਂਟ ਆਫ ਸਿਲਵਰ) 2021 ’ਚ 25.7 ਕਰੋੜ ਓਂਸ ਦੇ ਨਾਲ 6 ਸਾਲ ਦੇ ਉੱਚ ਪੱਧਰ ’ਤੇ ਪਹੁੰਚਣ ਦੀ ਉਮੀਦ ਹੈ ਕਿਉਂਕਿ ਨਿਵੇਸ਼ਕਾਂ ਦਾ ਚਾਂਦੀ ’ਚ ਪੂਰਾ ਭਰੋਸਾ ਬਣਿਆ ਹੋਇਆ ਹੈ। ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸਿਜ਼ ਮੁਤਾਬਕ ਚਾਂਦੀ ਪਿਛਲੇ ਕੁਝ ਮਹੀਨਿਆਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ ਕਿਉਂਕਿ ਨਿਵੇਸ਼ਕਾਂ ਦਾ ਸੋਨੇ ਦੇ ਮੁਕਾਬਲੇ ਚਾਂਦੀ ’ਤੇ ਜ਼ਿਆਦਾ ਭਰੋਸਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ
ਸਾਲ 2020 ’ਚ ਚਾਂਦੀ ਦੀਆਂ ਕੀਮਤਾਂ ’ਚ ਇਕ ਵਾਰ ਮੁੜ ਚੰਗਾ ਉਛਾਲ ਦੇਖਣ ਨੂੰ ਮਿਲਿਆ ਸੀ ਅਤੇ ਇਸ ਸਾਲ ਲਈ ਇਹ ਰੁਝਾਨ ਜੋਖਮ ਭਰਪੂਰ ਜਾਇਦਾਦਾਂ ਦੇ ਪ੍ਰਤੀ ਵਧਦੇ ਆਕਰਸ਼ਣ ਦਰਮਿਆਨ ਹੈ। ਕੁਝ ਅਸਥਿਰਤਾ ਡਾਲਰ ’ਚ ਪਰਿਵਰਤਨ ਨਾਲ ਦੇਖੀ ਗਈ ਹੈ, ਜੋ 3 ਸਾਲ ਦੇ ਹੇਠਲੇ ਪੱਧਰ ’ਤੇ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ 1.9 ਖਰਬ ਡਾਲਰ ਦੇ ਵਾਧੂ ਉਤਸ਼ਾਹ ਦੇ ਪ੍ਰਸਤਾਵ ’ਚ ਉਮੀਦ ਵੀ ਵਧ ਰਹੀ ਹੈ। ਵੱਡੇ ਪੈਮਾਨੇ ’ਤੇ ਉਤਸ਼ਾਹ ਨੇ ਤੇਜ਼ੀ ਨਾਲ ਆਰਥਿਕ ਸੁਧਾਰ ਦੀ ਉਮੀਦ ਜਤਾਈ ਹੈ ਪਰ ਇਹ ਵਧਦੀ ਮਹਿੰਗਾਈ ਦੀ ਕੀਮਤ ’ਤੇ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’
ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ’ਚ 25.7 ਕਰੋੜ ਓਂਸ ਦੇ ਨਾਲ ਭੌਤਿਕ ਨਿਵੇਸ਼ 6 ਸਾਲ ਦੇ ਉੱਚ ਪੱਧਰ ਨੂੰ ਪ੍ਰਾਪਤ ਕਰਨ ਦੀ ਉਮੀਦ ਹੈ। ਸਿਲਵਰ ਇੰਸਟੀਚਿਊਟ ਨੂੰ ਉਮੀਦ ਹੈ ਕਿ 2021 ’ਚ ਗਲੋਬਲ ਸਿਲਵਰ ਦੀ ਮੰਗ 11 ਫੀਸਦੀ ਵਧ ਜਾਏਗੀ, ਜੋ 1.025 ਅਰਬ ਓਂਸ ਤੱਕ ਪਹੁੰਚ ਜਾਏਗੀ, ਜਦੋਂ ਕਿ ਮਾਈਨਿੰਗ ਪ੍ਰੋਡਕਸ਼ਨ ਕਰੀਬ 86.6 ਕਰੋੜ ਓਂਸ ਤੱਕ ਵਧਣ ਦੀ ਉਮੀਦ ਹੈ।
ਚਾਂਦੀ ਵੱਲ ਪ੍ਰੇਰਿਤ ਨਿਵੇਸ਼ਕ
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸਲ ਪੈਦਾਵਾਰ ਅਤੇ ਮਹਿੰਗਾਈ ਦੀਆਂ ਚਿੰਤਾਵਾਂ ਕਾਰਣ ਇਕਵਿਟੀ ਵੈਲਿਊਏਸ਼ਨ ਤੁਲਨਾਤਮਕ ਰੂਪ ਨਾਲ ਵਧੇਰੇ ਵਧਿਆ ਹੋਇਆ ਦਿਖਾਈ ਦੇ ਰਿਹਾ ਹੈ। ਇਹ ਨਿਵੇਸ਼ਕਾਂ ਨੂੰ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਨਿਵੇਸ਼ ਵੱਲ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ, ਜਿਸ ਨੂੰ ਵਿਆਪਕ ਰੂਪ ਨਾਲ ਮਹਿੰਗਾਈ ਖਿਲਾਫ ਬਚਾਅ ਦੇ ਰੂਪ ’ਚ ਦੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪਰਿਵਾਰ ਦੇ 7 ਮੈਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਕੋਲ ਪਹੁੰਚੀ, ਫਾਂਸੀ ਟਲੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।