ਸੋਨੇ ਦੀਆਂ ਕੀਮਤਾਂ ''ਚ ਹੋਇਆ ਮਾਮੂਲੀ ਵਾਧਾ, ਜਾਣੋ ਅੱਜੇ ਦੇ ਨਵੇਂ ਰੇਟ

09/16/2020 11:16:11 AM

ਨਵੀਂ ਦਿੱਲੀ : ਸੋਨਾ ਅੱਜ ਫਿਰ ਬੜ੍ਹਤ ਨਾਲ ਖੁੱਲ੍ਹਿਆ। ਮੰਗਲਵਾਰ ਨੂੰ ਸੋਨਾ 51,769 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ, ਜੋ ਅੱਜ 70 ਰੁਪਏ ਦੀ ਬੜ੍ਹਤ ਨਾਲ 51,839 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਨੇ 51,880 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚਾ ਪੱਧਰ ਅਤੇ 51,7770 ਰੁਪਏ ਪ੍ਰਤੀ 10 ਗ੍ਰਾਮ ਦਾ ਹੇਠਲਾ ਪੱਧਰ ਛੂਹ ਲਿਆ। ਐਮ.ਸੀ.ਐਕਸ. 'ਤੇ ਅਕਤੂਬਰ ਡਿਲਿਵਰੀ ਵਾਲਾ ਸੋਨਾ ਸਵੇਰੇ 10 ਵਜੇ ਇਹ 101 ਰੁਪਏ ਦੀ ਬੜ੍ਹਤ ਨਾਲ 51,870 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।

ਇਹ ਵੀ ਪੜ੍ਹੋ:  WHO ਦਾ ਨਵਾਂ ਬਿਆਨ, 20 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਤੇ ਕੋਰੋਨਾ ਦਾ ਖ਼ਤਰਾ ਹੈ ਘੱਟ

ਹਾਜਿਰ ਮੰਗ ਵਿਚ ਤੇਜੀ ਦੇ ਚਲਦੇ ਸਟੋਰੀਆਂ ਦੇ ਨਵੇਂ ਸੌਦੇ ਕਰਣ ਨਾਲ ਸੋਨੇ ਦੀ ਕੀਮਤ ਮੰਗਲਵਾਰ ਨੂੰ ਵਾਇਦਾ ਬਾਜ਼ਾਰ ਵਿਚ 323 ਰੁਪਏ ਵੱਧ ਕੇ 52,010 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਡਿਲਿਵਰੀ ਲਈ ਸੋਨੇ ਦੇ ਕੰਟਰੈਕਟ 323 ਰੁਪਏ ਜਾਂ 0.62 ਫ਼ੀਸਦੀ ਦੀ ਤੇਜੀ ਨਾਲ 52,010 ਰੁਪਏ ਪ੍ਰਤੀ 10 ਗ੍ਰਾਮ 'ਤੇ ਹੋਏ। ਇਸ ਵਿਚ 11,397 ਲਾਟ ਲਈ ਕਾਰੋਬਾਰ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਪ੍ਰਤੀਭਾਗੀਆਂ ਦੇ ਤਾਜ਼ਾ ਸੌਦਿਆਂ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜੀ ਰਹੀ। ਇਸ ਦੌਰਾਨ ਨਿਊਯਾਰਕ ਵਿਚ ਸੋਨੇ ਦੀ ਕੀਮਤ 0.43 ਫ਼ੀਸਦੀ ਵੱਧ ਕੇ 1,972.20 ਡਾਲਰ ਪ੍ਰਤੀ ਔਂਸ ਹੋ ਗਈ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਸਕੂਲ ਬੱਸ ਅਤੇ ਟਰੇਨ ਵਿਚਾਲੇ ਹੋਈ ਟੱਕਰ, 1 ਦੀ ਮੌਤ, 40 ਜ਼ਖ਼ਮੀ (ਤਸਵੀਰਾਂ)

ਰੁਪਏ 'ਚ ਗਿਰਾਵਟ ਤੇ ਵਿਦੇਸ਼ੀ ਬਾਜ਼ਾਰ 'ਚ ਬਹੁਮੁੱਲੀ ਪੀਲੀ ਧਾਤ ਦੀ ਕੀਮਤ 'ਚ ਤੇਜ਼ੀ ਦੀ ਵਜ੍ਹਾ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਵੀ ਸੋਨੇ ਦੀ ਕੀਮਤ 422 ਰੁਪਏ ਵੱਧ ਕੇ 53,019 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 52,597 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ, ਸੋਨੇ ਦੀ ਤਰ੍ਹਾਂ ਚਾਂਦੀ 'ਚ ਵੀ ਖਰੀਦਦਾਰੀ ਦੇਖਣ ਨੂੰ ਮਿਲੀ। ਚਾਂਦੀ 1,013 ਰੁਪਏ ਦੀ ਵੱਡੀ ਛਲਾਂਗ ਲਾ ਕੇ 70,743 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ 69,730 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 422 ਰੁਪਏ ਚੜ੍ਹ ਗਈ। ਰੁਪਏ 'ਚ ਕਮਜ਼ੋਰੀ ਦੇ ਰੁਖ਼ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਤੇਜ਼ੀ ਨਾਲ ਇੱਥੇ ਵੀ ਸੋਨੇ 'ਚ ਧਾਰਨਾ ਮਜਬੂਤ ਰਹੀ।'' ਇੰਟਰਬੈਂਕ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ 'ਚ ਭਾਰਤੀ ਕਰੰਸੀ ਮੰਗਲਵਾਰ ਨੂੰ 16 ਪੈਸੇ ਦੇ ਨੁਕਸਾਨ ਨਾਲ 73.64 ਪ੍ਰਤੀ ਡਾਲਰ 'ਤੇ ਰਹੀ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਸੋਨਾ ਬੜ੍ਹਤ ਨਾਲ 1,963 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ 27.31 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਇਹ ਵੀ ਪੜ੍ਹੋ: IPL 2020: UAE ਪੁੱਜੀ ਪ੍ਰੀਤੀ ਜ਼ਿੰਟਾ ਨੂੰ ਕੀਤਾ ਗਿਆ ਇਕਾਂਤਵਾਸ, ਖਿਡਾਰੀਆਂ ਨੂੰ ਇੰਝ ਦਿੱਤਾ ਖ਼ਾਸ ਸੰਦੇਸ਼ (ਵੀਡੀਓ)


cherry

Content Editor

Related News