ਗੋ ਫਸਟ ਯੂਕ੍ਰੇਨ ਲਈ ਉਡਾਣ ਸੰਚਾਲਿਤ ਕਰਨ ’ਤੇ ਵਿਚਾਰ ਕਰੇਗੀ

02/17/2022 6:47:26 PM

ਮੁੰਬਈ (ਭਾਸ਼ਾ) – ਰਿਆਇਤੀ ਜਹਾਜ਼ੀ ਸੇਵਾ ਮੁਹੱਈਆ ਕਰਵਾਉਣ ਵਾਲੀ ਗੋ ਫਸਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਸਰਕਾਰ ਵਲੋਂ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਕੰਪਨੀ ਯੂਕ੍ਰੇਨ ਲਈ ਚਾਰਟਰਡ ਯਾਤਰੀ ਉਡਾਣਾਂ ਦੇ ਸੰਚਾਲਨ ’ਤੇ ਵਿਚਾਰ ਕਰੇਗੀ। ਪੂਰਬੀ ਯੂਰਪੀ ਦੇਸ਼ ਅਤੇ ਰੂਸ ਦਰਮਿਆਨ ਵਧਦੇ ਤਨਾਅ ਕਾਰਨ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ ’ਤੇ ਯੂਕ੍ਰੇਨ ਛੱਡਣ ਨੂੰ ਕਿਹਾ ਹੈ। ਯੂਕ੍ਰੇਨ ਤੋਂ ਭਾਰਤੀਆਂ ਦੀ ਯਾਤਰਾ ਨੂੰ ਸਹੂਲਤ ਭਰਪੂਰ ਬਣਾਉਣ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲ ਨੇ ਏਅਰ ਬਬਲ ਵਿਵਸਥਾ ਤਹਿਤ ਦੋਹਾਂ ਦੇਸ਼ਾਂ ਦਰਮਿਆਨ ਸੰਚਾਲਿਤ ਕੀਤੀਆਂ ਜਾ ਸਕਣ ਵਾਲੀਆਂ ਉਡਾਣਾਂ ਦੀ ਗਿਣਤੀ ’ਤੇ ਪਾਬੰਦੀ ਹਟਾ ਦਿੱਤੀ ਹੈ।

ਅਧਿਕਾਰੀ ਨੇ ਕਿਹਾ ਕਿ ਜੇ ਲੋੜ ਹੋਈ ਤਾਂ ਅਸੀਂ ਇਸ ’ਤੇ (ਯੂਕ੍ਰੇਨ ਲਈ ਯਾਤਰੀ ਉਡਾਣਾਂ ’ਤੇ) ਵਿਚਾਰ ਕਰਾਂਗੇ। ਅਧਿਕਾਰ ਨੇ ਕਿਹਾ ਕਿ ਯੂਕ੍ਰੇਨ ਲਈ ਉਡਾਣਾਂ ਦੇ ਸੰਚਾਲਨ ਦੇ ਸਬੰਧ ’ਚ ਸਰਕਾਰ ਨੇ ਹਾਲੇ ਤੱਕ ਏਅਰਲਾਈਨ ਨਾਲ ਸੰਪਰਕ ਨਹੀਂ ਕੀਤਾ ਹੈ।


Harinder Kaur

Content Editor

Related News