ਗੋਇਲ ਨੇ ਕਰਮਚਾਰੀਆਂ ਨੂੰ ਲਿਖਿਆ ਪੱਤਰ-ਇਹ ਯਾਤਰਾ ਦਾ ਅੰਤ ਨਹੀਂ...

03/26/2019 12:22:05 PM

ਮੁੰਬਈ — ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੰਪਨੀ ਦੇ ਨਿਰਦੇਸ਼ਕ ਬੋਰਡ ਤੋਂ ਹਟਣ ਦਾ ਫੈਸਲਾ ਯਾਤਰਾ ਦਾ ਅੰਤ ਨਹੀਂ ਸਗੋਂ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਨੇ ਸੋਮਵਾਰ ਨੂੰ ਏਅਰਲਾਈਨ ਦੇ ਨਿਰਦੇਸ਼ਕ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਗੋਇਲ ਨੇ ਇਸ 25 ਸਾਲ ਪੁਰਾਣੀ ਏਅਰਲਾਈਨ ਦੇ ਚੇਅਰਮੈਨ ਅਹੁਦੇ ਨੂੰ ਵੀ ਛੱਡ ਦਿੱਤਾ ਹੈ।

ਕਰਮਚਾਰੀਆਂ ਨੂੰ ਲਿਖੇ ਭਾਵਨਾਤਮਕ ਪੱਤਰ ਵਿਚ ਗੋਇਲ ਨੇ ਕਿਹਾ ਕਿ ਕੰਪਨੀ ਲਈ ਕਰਜ਼ਾ ਪੁਨਰਗਠਨ ਯੋਜਨਾ ਨਾਲ ਏਅਰਲਾਈਨ ਵਿੱਤੀ ਰੂਪ ਨਾਲ ਮਜ਼ਬੂਤ ਹੋ ਸਕੇਗੀ। ਜੈੱਟ ਏਅਰਵੇਜ਼ ਦੇ ਭਵਿੱਖ ਨੂੰ ਲੈ ਕੇ ਕਈ ਹਫਤਿਆਂ ਤੋਂ ਚਲ ਰਹੀਆਂ ਅਟਕਲਾਂ ਵਿਚਕਾਰ ਉਸਦੇ ਨਿਰਦੇਸ਼ਕ ਮੰਡਲ ਨੇ ਸੋਮਵਾਰ ਨੂੰ ਭਾਰਤੀ ਸਟੇਟ ਬੈਂਕ ਦੀ ਅਗਵਾਈ 'ਚ ਕਰਜ਼ਾ ਦਾਤਿਆਂ ਦੇ ਗਠਜੋੜ ਦੀ ਨਿਪਟਾਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਕੰਪਨੀ ਦੇ ਕਰਜ਼ਾਦਾਤਾ ਹੁਣ ਏਅਰਲਾਈਨ ਦੇ ਨਵੇਂ ਮਾਲਕ ਹਨ ਅਤੇ ਉਨ੍ਹਾਂ ਕੋਲ ਇਸਦੀ 51 ਫੀਸਦੀ ਇਕੁਇਟੀ ਹਿੱਸੇਦਾਰੀ ਹੈ। ਵਿੱਤੀ ਸੰਕਟ ਕਾਰਨ ਜੈੱਟ ਏਅਰਵੇਜ਼ ਨੂੰ ਆਪਣੇ 80 ਜਹਾਜ਼ ਖੜ੍ਹੇ ਕਰਨੇ ਪਏ। ਗੋਇਲ ਨੇ ਕਰਮਚਾਰੀਆਂ ਨੂੰ ਲਿਖਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਅਨਿਤਾ ਦੋਵੇਂ ਤੁਰੰਤ ਪ੍ਰਭਾਵ ਨਾਲ ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ ਤੋਂ ਹਟ ਰਹੇ ਹਨ।'


Related News