ਗੋਦਰੇਜ ਪ੍ਰਾਪਰਟੀਜ਼ ਕਨਾਟ ਪਲੇਸ ''ਚ TDI ਦੇ ਨਾਲ ਸ਼ੁਰੂ ਕਰੇਗੀ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ

Monday, Dec 06, 2021 - 12:53 PM (IST)

ਗੋਦਰੇਜ ਪ੍ਰਾਪਰਟੀਜ਼ ਕਨਾਟ ਪਲੇਸ ''ਚ TDI ਦੇ ਨਾਲ ਸ਼ੁਰੂ ਕਰੇਗੀ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ

ਨਵੀਂ ਦਿੱਲੀ : ਰਿਐਲਟੀ ਫਰਮ ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ ਨੇ ਨਵੀਂ ਦਿੱਲੀ ਦੇ ਕਨਾਟ ਪਲੇਸ ਖੇਤਰ ਵਿੱਚ ਇੱਕ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ ਦੇ ਨਿਰਮਾਣ ਲਈ ਟੀਡੀਆਈ ਸਮੂਹ ਦੇ ਨਾਲ ਇੱਕ ਸਾਂਝਾ ਉੱਦਮ ਸ਼ੁਰੂ ਕੀਤਾ ਹੈ। ਗੋਦਰੇਜ ਪ੍ਰਾਪਰਟੀਜ਼ ਨੇ ਸੋਮਵਾਰ ਨੂੰ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਅਨੁਸਾਰ ਇਹ ਪ੍ਰਾਜੈਕਟ ਕਰੀਬ 1.25 ਲੱਖ ਵਰਗ ਫੁੱਟ ਦੇ ਖੇਤਰ ਵਿੱਚ ਵਿਕਸਤ ਕੀਤਾ ਜਾਵੇਗਾ।

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਮੋਹਿਤ ਮਲਹੋਤਰਾ ਨੇ ਕਿਹਾ ਕਿ ਇਹ ਅਤਿ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ ਨਵੀਂ ਦਿੱਲੀ ਦੇ ਸਭ ਤੋਂ ਪ੍ਰੀਮੀਅਮ ਸਥਾਨਾਂ ਵਿੱਚੋਂ ਇੱਕ ਕਨਾਟ ਪਲੇਸ ਵਿੱਚ ਸਥਿਤ ਹੋਵੇਗਾ। ਉਸਨੇ ਕਿਹਾ “ਅਸੀਂ ਦਿੱਲੀ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਨਾ ਜਾਰੀ ਰੱਖ ਰਹੇ ਹਾਂ”। ਦਿੱਲੀ ਵਿੱਚ ਗੋਦਰੇਜ ਪ੍ਰਾਪਰਟੀਜ਼ ਦਾ ਇਹ ਤੀਜਾ ਪ੍ਰੋਜੈਕਟ ਹੋਵੇਗਾ।

ਪਹਿਲਾਂ ਇਹ ਓਖਲਾ ਵਿੱਚ ਇੱਕ ਪ੍ਰੋਜੈਕਟ ਬਣਾ ਰਿਹਾ ਹੈ ਅਤੇ ਜਲਦੀ ਹੀ ਅਸ਼ੋਕ ਵਿਹਾਰ ਖੇਤਰ ਵਿੱਚ ਵੀ ਆਪਣਾ ਪ੍ਰੋਜੈਕਟ ਸ਼ੁਰੂ ਕਰੇਗਾ।  TDI Infracorp ਦੇ ਮੈਨੇਜਿੰਗ ਡਾਇਰੈਕਟਰ ਕਮਲ ਤਨੇਜਾ ਨੇ ਕਿਹਾ, "ਗੋਦਰੇਜ ਪ੍ਰਾਪਰਟੀਜ਼ ਦੇ ਨਾਲ ਮਿਲ ਕੇ ਕੰਮ ਕਰਨਾ ਮਾਣ ਵਾਲੀ ਗੱਲ ਹੈ ਅਤੇ ਅਸੀਂ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News