ਗੋਦਰੇਜ ਪ੍ਰਾਪਰਟੀਜ਼ ਨੇ ਯੋਗ ਸੰਸਥਾਗਤ ਖਰੀਦਦਾਰਾਂ ਤੋਂ 2,100 ਕਰੋੜ ਰੁਪਏ ਇਕੁਇਟੀ ਪੂੰਜੀ ਕੀਤੀ ਇਕੱਠੀ

Saturday, Jun 29, 2019 - 04:40 PM (IST)

ਨਵੀਂ ਦਿੱਲੀ — ਗੋਦਰੇਜ ਪ੍ਰਾਪਰਟੀਜ਼ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਯੋਗ ਸੰਸਥਾਗਤ ਖਰੀਦਦਾਰਾਂ(ਕਿਊ.ਆਈ.ਬੀ.) ਨੂੰ ਇਕੁਇਟੀ ਸ਼ੇਅਰ ਜਾਰੀ ਕਰਕੇ 2,100 ਕਰੋੜ ਰੁਪਏ ਇਕੱਠੇ ਕੀਤੇ ਹਨ। ਗੋਦਰੇਜ ਪ੍ਰਾਪਰਟੀਜ਼ ਨੇ ਇਕ ਰੈਗੂਲੇਟਰੀ ਸੂਚਨਾ ਵਿਚ ਕਿਹਾ ਕਿ ਕੰਪਨੀ ਬੋਰਡ ਆਫ ਡਾਇਰੈਕਟਰ ਦੀ ਕਿਊ.ਆਈ.ਬੀ. ਕਮੇਟੀ ਨੇ ਸ਼ਨੀਵਾਰ ਨੂੰ ਹੋਈ ਆਪਣੀ ਬੈਠਕ ਵਿਚ ਯੋਗ ਸੰਸਥਾਗਤ  ਨਿਵੇਸ਼ਕਾਂ ਨੂੰ 2.26 ਕਰੋੜ ਇਕੁਇਟੀ ਸ਼ੇਅਰਾਂ ਦੀ ਵੰਡ ਅਤੇ ਜਾਰੀ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ। ਇਹ ਸ਼ੇਅਰ 928 ਰੁਪਏ ਦੇ ਈਸ਼ੂ ਮੁੱਲ 'ਤੇ ਦਿੱਤੇ ਜਾਣਗੇ। ਇਸ ਵਿਚ ਕੁੱਲ ਮਿਲਾ ਕੇ 2,100 ਕਰੋੜ ਰੁਪਏ ਦੀ ਪੂੰਜੀ ਇਕੱਠੀ ਕੀਤੀ ਜਾਵੇਗੀ। ਇਹ ਇਸ਼ੂ 25 ਜੂਨ ਨੂੰ ਖੁੱਲ੍ਹ ਕੇ 28 ਜੂਨ 2019 ਨੂੰ ਬੰਦ ਹੋਵੇਗਾ। ਇਸ ਵਿਚ ਕਿਹਾ ਗਿਆ ਹੈ, ' ਇਨ੍ਹਾਂ ਇਕੁਇਟੀ ਸ਼ੇਅਰਾਂ ਨੂੰ ਜਾਰੀ ਕਰਨ ਦੇ ਬਾਅਦ ਕੰਪਨੀ ਦੀ ਪੇਡ-ਅੱਪ ਪੂੰਜੀ 22.93 ਕਰੋੜ ਸ਼ੇਅਰਾਂ ਤੋਂ 114.69 ਕਰੋੜ ਰੁਪਏ ਦੇ ਮੁਕਾਬਲੇ ਵਧ ਕੇ 25.2 ਕਰੋੜ ਸ਼ੇਅਰਾਂ ਦੇ ਜਾਰੀ ਹੋਣ 'ਤੇ 126.01 ਕਰੋੜ ਰੁਪਏ ਹੋ ਗਈ।'


Related News