ਨਵੇਂ ਸੈਕਟਰ ''ਚ ਉਤਰ ਰਿਹੈ ਗੋਦਰੇਜ਼ : ਪਰਸਨਲ, ਬਿਜਨੈੱਸ, ਕੰਜਿਊਮਰ ਅਤੇ ਹਾਊਸਿੰਗ ਵਰਗੇ ਦੇਵੇਗਾ ਲੋਨ
Saturday, Nov 07, 2020 - 09:56 AM (IST)
ਮੁੰਬਈ : ਰਿਅਲ ਸੈਕਟਰ ਸਮੇਤ ਕਈ ਖੇਤਰਾਂ 'ਚ ਸ਼ਾਮਲ ਗੋਦਰੇਜ਼ ਸਮੂਹ ਹੁਣ ਇਕ ਨਵੇਂ ਸੈਕਟਰ 'ਚ ਉਤਰ ਰਿਹਾ ਹੈ। ਕੰਪਨੀ ਹਾਊਸਿੰਗ ਸੈਕਟਰ ਸਮੇਤ ਹੋਰ ਸੇਗਮੈਂਟ ਨੂੰ ਫਾਇਨਾਂਸ ਦੇਵੇਗੀ। ਇਸ ਲਈ ਉਸ ਨੇ ਗੋਦਰੇਜ਼ ਹਾਊਸਿੰਗ ਫਾਇਨਾਂਸ ਨਾਂ ਨਾਲ ਨਵੀਂ ਕੰਪਨੀ ਬਣਾਈ ਹੈ। ਇਸ ਦੀ ਲਾਂਚਿੰਗ ਦੀਵਾਲੀ ਤੋਂ ਠੀਕ ਪਹਿਲਾਂ 10 ਨਵੰਬਰ ਨੂੰ ਹੋ ਸਕਦੀ ਹੈ। ਕੰਪਨੀ ਨੇ ਹਾਊਸਿੰਗ ਫਾਇਨਾਂਸ ਦੇ ਨਵੇਂ ਚੇਅਰਮੈਨ ਦੇ ਰੂਪ 'ਚ ਪਿਰੋਜਸ਼ਾ ਗੋਦਰੇਜ਼ ਨੂੰ ਨਿਯੁਕਤ ਕੀਤਾ ਹੈ।
ਮਨੀਸ਼ ਸ਼ਾਹ ਹੋਣਗੇ ਐੱਮ. ਡੀ. ਐਂਡ ਸੀ. ਈ. ਓ.
ਜਾਣਕਾਰੀ ਮੁਤਾਬਕ ਚੇਅਰਮੈਨ ਤੋਂ ਇਲਾਵਾ ਮਨੀਸ਼ ਸ਼ਾਹ ਨੂੰ ਹਾਊਸਿੰਗ ਫਾਇਨਾਂਸ ਵਰਟੀਕਲ ਦਾ ਨਵਾਂ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਬਣਾਇਆ ਗਿਆ ਹੈ। ਦੱਸ ਦਈਏ ਕਿ ਗੋਦਰੇਜ਼ ਗਰੁੱਪ ਦਾ ਮੁੱਖ ਆਫਿਸ ਮੁੰਬਈ 'ਚ ਹੈ, ਇਸ 'ਚ ਮੁੰਬਈ, ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਈ.), ਬੇਂਗਲੁਰੂ ਅਤੇ ਪੁਣੇ ਸ਼ਾਮਲ ਹਨ। ਰਿਲਅਟੀ ਸੈਕਟਰ ਦੇ ਲਿਹਾਜ ਨਾਲ ਇਹ ਚਾਰੇ ਸ਼ਹਿਰ ਦੇਸ਼ 'ਚ ਪ੍ਰਮੁੱਖ ਮੰਨੇ ਜਾਂਦੇ ਹਨ।
ਕਈ ਤਰ੍ਹਾਂ ਦੇ ਲੋਨ ਦੇਵੇਗੀ ਕੰਪਨੀ
ਜਾਣਕਾਰੀ ਮੁਤਾਬਕ ਇਹ ਨਵੀਂ ਯੂਨਿਟ ਹੋਮ ਲੋਨ, ਪ੍ਰਾਪਟੀ ਦੇ ਸਬੰਧ 'ਚ ਬੈਲੇਂਸ ਟ੍ਰਾਂਸਫਰ ਲੋਨ ਅਤੇ ਇਸ ਦੇ ਨਾਲ ਹੀ ਬਿਜਨੈੱਸ ਅਤੇ ਪਰਸਨਲ ਲੋਨ ਵੀ ਦੇਵੇਗੀ। ਕੰਪਨੀ ਦੀ ਯੋਜਨਾ ਉਸ ਸੈਕਟਰ 'ਚ ਇਕ ਨਵੇਂ ਬਿਜਨੈੱਸ 'ਤੇ ਕਾਬਜ਼ ਹੋਣਾ ਹੈ, ਜਿਸ 'ਚ ਉਹ ਸ਼ਾਮਲ ਹੈ। ਮੁੱਖ ਤੌਰ 'ਤੇ ਗੋਦਰੇਜ਼ ਗਰੁੱਪ ਰਿਅਲਟੀ, ਰਿਟੇਲ, ਕੰਜਿਊਮਰ, ਐੱਫ. ਐੱਮ. ਸੀ. ਜੀ. ਆਦਿ 'ਚ ਹੈ। ਇਹ ਅਜਿਹੇ ਸੈਕਟਰ ਹਨ, ਜਿਸ 'ਚ ਕਰਜ਼ੇ ਦੀ ਲੋੜ ਹੁੰਦੀ ਹੈ। ਇਸ 'ਚ ਪਰਸਨਲ ਅਤੇ ਬਿਜਨੈੱਸ ਲੋਨ ਦੀਆਂ ਵਿਆਜ਼ ਦਰਾਂ ਕਾਫੀ ਜ਼ਿਆਦਾ ਹੁੰਦੀਆਂ ਹਨ।
ਮੁਸ਼ਕਲਾਂ 'ਚ ਹੈ ਇਸ ਸਮੇਂ ਰਿਅਲਟੀ ਇੰਡਸਟਰੀ
ਕੰਪਨੀ ਨੇ ਅਜਿਹੇ ਸੈਕਟਰ 'ਚ ਉਦੋਂ ਐਂਟਰੀ ਕਰਨ ਦਾ ਫੈਸਲਾ ਲਿਆ ਹੈ ਜਦੋਂ ਪੂਰੀ ਇੰਡਸਟਰੀ ਕੈਸ਼ 'ਚ ਦਿੱਕਤ ਨਾਲ ਜੂਝ ਰਹੀ ਹੈ। ਰਿਅਲਟੀ ਸੈਕਟਰ ਬਹੁਤ ਤਨਾਅ 'ਚ ਹੈ ਅਤੇ ਬੈਂਕਿੰਗ ਸੈਕਟਰ ਤੋਂ ਉਸ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ। ਗੋਦਰੇਜ਼ ਗਰੁੱਪ ਇਨ੍ਹਾਂ ਸਾਰਿਆਂ 'ਚ ਇਕ ਨਵੇਂ ਸਿਰੇ ਤੋਂ ਫਾਇਨਾਂਸਿੰਗ ਕਰ ਕੇ ਆਪਣੀ ਹੋਂਦ ਜਮਾਉਣਾ ਚਾਹੁੰਦਾ ਹੈ। ਕੰਪਨੀ ਨੂੰ ਇਹ ਫਾਇਦਾ ਹੋਵੇਗਾ ਕਿ ਉਹ ਖੁਦ ਇਸ ਸੈਕਟਰ 'ਚ ਹੈ ਅਤੇ ਗਾਹਕਾਂ ਨੂੰ ਰਿਅਲਟੀ, ਹੋਮ ਲੋਨ ਅਤੇ ਬਿਜਨਸ ਲੋਨ ਦੇ ਸਕਦੀ ਹੈ।