ਗੋਏਅਰ ਨੇ ਕੋਵਿਡ-19 ਸੰਕਟ ਤੋਂ ਉਭਰਨ ਲਈ ਸਰਕਾਰ ਤੋਂ ਮੰਗੀ ਮਦਦ

Tuesday, May 05, 2020 - 12:05 AM (IST)

ਗੋਏਅਰ ਨੇ ਕੋਵਿਡ-19 ਸੰਕਟ ਤੋਂ ਉਭਰਨ ਲਈ ਸਰਕਾਰ ਤੋਂ ਮੰਗੀ ਮਦਦ

ਮੁੰਬਈ-ਜਹਾਜ਼ ਕੰਪਨੀ ਗੋਏਅਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਸਰਕਾਰ ਤੋਂ ਵਿੱਤੀ ਸਹਾਇਤਾ ਮੰਗੀ ਹੈ ਅਤੇ ਕਿਹਾ ਕਿ ਉਸ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਦੇਰੀ ਨਾਲ ਤਨਖਾਹ ਦਿੱਤੀ ਹੈ। ਵਾਡੀਆ ਗਰੁੱਪ ਦੇ ਚੇਅਰਮੈਨ ਨੁਸਲੀ ਵਾਡੀਆ ਅਤੇ ਗੋਏਅਰ ਦੇ ਪ੍ਰਬੰਧ ਨਿਰਦੇਸ਼ਕ ਜੇਹ ਵਾਡੀਆ ਨੇ ਐਤਵਾਰ ਨੂੰ ਕੰਪਨੀ ਦੇ ਕਰਮਚਾਰੀਆਂ ਨੂੰ ਭੇਜੇ ਇਕ ਸੰਦੇਸ਼ 'ਚ ਕਿਹਾ ਕਿ ਕੰਪਨੀ ਆਵਾਜਾਈ ਫਿਰ ਤੋਂ ਸ਼ੁਰੂ ਕਰਨ ਅਤੇ ਲਾਕਡਾਊਨ ਖਤਮ ਹੁੰਦੇ ਹੀ ਉਡਾਣ ਭਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਗੋਏਅਰ ਨੇ ਇਕ ਸੰਵਾਦ 'ਚ ਕਿਹਾ ਕਿ ਦੁਨੀਆ ਭਰ ਜਹਾਜ਼ ਕੰਪਨੀਆਂ ਨੂੰ ਇਸ ਬੇਮਿਸਾਲ ਸੰਕਟ ਨਾਲ ਨਜਿੱਠਣ ਲਈ ਸਰਕਾਰਾਂ ਤੋਂ ਵਿੱਤੀ ਸਹਾਇਤਾ ਮਿਲ ਰਹੀ ਹੈ, ਖਾਸਤੌਰ 'ਤੇ ਉਨ੍ਹਾਂ ਕਰਮਚਾਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਸਮਰਥ ਬਣਾਉਣ ਲਈ, ਅਤੇ ਨਾਲ ਹੀ ਆਵਾਜਾਈ ਨੂੰ ਬਣਾਏ ਰੱਖਣ ਦੀ ਵੀ ਸਹਾਇਤਾ ਮਿਲ ਰਹੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਜਹਾਜ਼ ਕੰਪਨੀਆਂ ਨੂੰ ਫੈਡਰਲ ਬੈਂਕਾਂ ਦੀ ਸਹਾਇਤਾ ਨਾਲ ਹੀ ਬੈਂਕਿੰਗ ਪ੍ਰਣਾਲੀਆਂ ਨਾਲ ਵੀ ਪੂਰਾ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਦੇ ਨਾਲ ਵੀ ਇਸ ਤਰ੍ਹਾਂ ਦੇ ਵਿਕਲਪਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਅਸੀਂ ਆਪਣੇ ਕਰਮਚਾਰੀਆਂ ਦੀ ਸਥਿਤੀ 'ਚ ਸੁਥਾਰ ਕਰ ਸਕੀਏ ਅਤੇ ਆਪਣੀ ਏਅਰਲਾਈਨ ਨੂੰ ਵੀ ਜਾਰੀ ਰੱਖ ਸਕੀਏ।


author

Karan Kumar

Content Editor

Related News