ਪ੍ਰਧਾਨ ਮੰਤਰੀ 'ਤੇ ਗਲ਼ਤ ਟਿੱਪਣੀ ਕਰਨ 'ਤੇ GoAir ਨੇ ਪਾਇਲਟ ਬਰਖ਼ਾਸਤ ਕੀਤਾ

Saturday, Jan 09, 2021 - 04:36 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਵਿੱਟਰ 'ਤੇ ਅਪਮਾਨਜਨਕ ਟਿੱਪਣੀ ਕਰਨ 'ਤੇ ਗੋਏਅਰ ਨੇ ਸ਼ਨੀਵਾਰ ਨੂੰ ਆਪਣੇ ਸੀਨੀਅਰ ਪਾਇਲਟ ਨੂੰ ਬਰਖ਼ਾਸਤ ਕਰ ਦਿੱਤਾ।

ਕੰਪਨੀ ਨੇ ਕਿਹਾ ਕਿ ਗਲਤ ਵਤੀਰੇ ਖ਼ਿਲਾਫ ਸਾਡੀ ਬਿਲਕੁਲ ਸਪੱਸ਼ਟ ਨੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਗੋਏਅਰ ਨੇ ਕਿਹਾ ਇਹ ਸਾਰੇ ਕਰਮਚਾਰੀਆਂ ਲਈ ਲਾਜ਼ਮੀ ਹੈ ਕਿ ਉਹ ਕੰਪਨੀ ਦੇ ਰੁਜ਼ਗਾਰ ਨਿਯਮਾਂ, ਦਿਸ਼ਾ-ਨਿਰਦੇਸ਼ਾਂ ਅਤੇ ਨੀਤੀਆਂ ਦੀ ਪਾਲਣਾ ਕਰਨ, ਜਿਸ ਵਿਚ ਸੋਸ਼ਲ ਮੀਡੀਆ ਵਿਵਹਾਰ ਵੀ ਸ਼ਾਮਲ ਹੈ। ਏਅਰਲਾਈਨ ਨੇ ਪਾਇਲਟ ਦੇ ਟਵੀਟ ਤੋਂ ਖ਼ੁਦ ਨੂੰ ਵੱਖ ਕਰਦੇ ਹੋਏ ਕਿਹਾ ਕਿ ਏਅਰਲਾਈਨ ਦਾ ਕਿਸੇ ਵੀ ਕਰਮਚਾਰੀ ਦੇ ਨਿੱਜੀ ਵਿਚਾਰਾਂ ਨਾਲ ਸਬੰਧ ਨਹੀਂ ਹੁੰਦਾ ਹੈ ਅਤੇ ਉਸ ਨੇ ਤੁਰੰਤ ਪ੍ਰਭਾਵ ਨਾਲ ਕਪਤਾਨ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ

PunjabKesari

ਇਹ ਵੀ ਪੜ੍ਹੋ- ਬਾਈਡੇਨ ਨੂੰ ਚੁਣੌਤੀ, ਕਿਮ ਜੋਂਗ ਬੋਲੇ- 'ਅਮਰੀਕਾ ਸਾਡਾ ਸਭ ਤੋਂ ਵੱਡਾ ਦੁਸ਼ਮਣ'

ਇਸ ਵਿਚਕਾਰ, ਬਰਖ਼ਾਸਤ ਕੀਤੇ ਗਏ ਗੋਏਅਰ ਦੇ ਪਾਇਲਟ ਨੇ ਟਵਿੱਟਰ 'ਤੇ ਮੁਆਫ਼ੀ ਵੀ ਮੰਗ ਲਈ ਹੈ ਅਤੇ ਲਿਖ਼ਿਆ, ''ਮੈਂ ਪ੍ਰਧਾਨ ਮੰਤਰੀ ਬਾਰੇ ਕੀਤੇ ਟਵੀਟ ਅਤੇ ਹੋਰ ਅਪਮਾਨਜਨਕ ਟਵੀਟਾਂ ਲਈ ਮੁਆਫੀ ਮੰਗਦਾ ਹਾਂ, ਜਿਸ ਨਾਲ ਸਬੰਧਤ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਹੋਵੇ। ਗੋਏਅਰ ਦਾ ਮੇਰੇ ਕਿਸੇ ਟਵੀਟ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮੇਰੇ ਨਿੱਜੀ ਵਿਚਾਰ ਸਨ। ਮੈਂ ਇਸ ਲਈ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਗਲ਼ਤੀਆਂ ਸਵੀਕਾਰ ਕਰਦਾ ਹਾਂ ਅਤੇ ਮੁਆਫ਼ੀ ਮੰਗਦਾ ਹਾਂ।"

ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ


Sanjeev

Content Editor

Related News