GoAir ਲਾਂਚ ਕਰਨ ਜਾ ਰਹੀ ਹੈ IPO, 3 ਹਜ਼ਾਰ ਕਰੋੜ ਜੁਟਾਉਣ ਦੀ ਯੋਜਨਾ

02/09/2021 3:26:20 PM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਕਾਰਨ ਹਵਾਬਾਜ਼ੀ ਉਦਯੋਗ ਮਾੜੀ ਸਥਿਤੀ ਵਿਚੋਂ ਲੰਘ ਰਿਹਾ ਹੈ। ਸਥਿਤੀ ਵਿਚ ਸੁਧਾਰ ਲਈ ਭਾਰਤ ਦੀ ਨਿੱਜੀ ਏਅਰਲਾਈਨ ਕੰਪਨੀ ਗੋਏਅਰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦੀ ਯੋਜਨਾ ਬਣਾ ਰਹੀ ਹੈ। ਇਸ ਜ਼ਰੀਏ ਕੰਪਨੀ ਤਕਰੀਬਨ ਤਿੰਨ ਹਜ਼ਾਰ ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ।

ਏਅਰਲਾਈਨ ਵਿਚ ਵਾਡੀਆ ਗਰੁੱਪ ਦੀ ਵੱਡੀ ਹਿੱਸੇਦਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਆਈ. ਪੀ. ਓ. ਵਿਚ ਵਾਡੀਆ ਗਰੁੱਪ 30 ਫ਼ੀਸਦੀ ਹਿੱਸੇਦਾਰੀ ਵੇਚ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ 2017 ਤੋਂ ਆਈ. ਪੀ. ਓ. ਲਿਆਉਣ ਦੀ ਕੋਸ਼ਿਸ਼ ਵਿਚ ਹੈ ਪਰ ਸਫਲ਼ਤਾ ਨਹੀਂ ਮਿਲੀ।

ਰਿਪੋਰਟਾਂ ਮੁਤਾਬਕ, ਕੰਪਨੀ ਨੇ ਆਈ. ਪੀ. ਓ. ਲਈ ਸਿਟੀ ਗਰੁੱਪ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਅਤੇ ਮਾਰਗਨ ਸਟੈਨਲੀ ਨੂੰ ਨਿਵੇਸ਼ਕ ਬੈਂਕਰ ਨਿਯੁਕਤ ਕੀਤਾ ਹੈ। ਕੰਪਨੀ ਆਈ. ਪੀ. ਓ. ਤੋਂ ਮਿਲਣ ਵਾਲੀ ਰਕਮ ਦਾ ਇਸਤੇਮਾਲ ਆਮ ਕਾਰਪੋਰੇਟ ਕੰਮਾਂ ਅਤੇ ਕਰਜ਼ ਨੂੰ ਘੱਟ ਕਰਨ ਵਿਚ ਕਰੇਗੀ। ਗੋਏਅਰ 'ਤੇ 31 ਮਾਰਚ 2019 ਤੱਕ ਕੁੱਲ 1,819 ਕਰੋੜ ਰੁਪਏ ਦਾ ਕਰਜ਼ ਸੀ, ਜੋ ਲਗਾਤਾਰ ਵੱਧ ਰਿਹਾ ਹੈ, ਨਾਲ ਹੀ ਮਹਾਮਾਰੀ ਕਾਰਨ ਏਅਰਲਾਈਨ ਕੰਪਨੀਆਂ ਦੀ ਬੈਂਕ ਫੰਡਿੰਗ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਵਿੱਤੀ ਸਾਲ ਵਿਚ ਕੰਪਨੀ ਦਾ ਸ਼ੁੱਧ ਮੁਨਾਫਾ 123 ਕਰੋੜ ਰੁਪਏ ਅਤੇ ਮਾਲੀਆ 6,262 ਕਰੋੜ ਰੁਪਏ ਸੀ। ਵਾਡੀਆ ਗਰੁੱਪ ਗੋਏਅਰ ਦੇ ਨਾਲ-ਨਾਲ ਬੰਬੇ ਡਾਇੰਗ, ਬੰਬੇ ਬੁਮਰਾਹ, ਬ੍ਰਿਟਾਨਿਆ ਬਿਸਕਿਟ, ਨੈਸ਼ਨਲ ਪੈਰੋਕਸਾਈਡ ਅਤੇ ਬੰਬੇ ਰਿਐਲਟੀ ਨੂੰ ਵੀ ਆਪਰੇਟ ਕਰਦਾ ਹੈ।
 


Sanjeev

Content Editor

Related News