ਗੋਆ ਸਾਲਾਨਾ ਇੰਡੀਆ ਐਨਰਜੀ ਵੀਕ ਲਈ ਸਥਾਈ ਸਥਾਨ ਹੋਵੇਗਾ : ਸਾਵੰਤ
Thursday, Aug 15, 2024 - 05:04 PM (IST)
ਪਣਜੀ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਸਾਲਾਨਾ ਇੰਡੀਆ ਐਨਰਜੀ ਵੀਕ (IEW) ਲਈ ਸਥਾਈ ਆਯੋਜਨ ਸਥਾਨ ਹੋਵੇਗਾ। ਉਨ੍ਹਾਂ ਨੇ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਕਿਹਾ ਕਿ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (ਓ.ਐੱਨ.ਜੀ.ਸੀ.) ਨੇ ਸਥਾਈ ਆਧਾਰ 'ਤੇ ਗੋਆ ਵਿੱਚ ਸਾਲਾਨਾ ਆਈਈਡਬਲਊ ਦੀ ਮੇਜ਼ਬਾਨੀ ਕਰਨ ਦਾ ਫੈਸਲਾ ਕੀਤਾ ਹੈ।
ਸਾਵੰਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਹਰਿਤ ਆਰਥਿਕਤਾ ਅਤੇ ਨੀਲੀ ਆਰਥਿਕਤਾ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ ਸਮਰਪਿਤ ਹੈ। ਹਰਿਤ ਅਰਥਵਿਵਸਥਾ ਉਨ੍ਹਾਂ ਉਦਯੋਗਾਂ ਨੂੰ ਦਰਸਾਉਂਦੀ ਹੈ ਜੋ ਵਾਤਾਵਰਣ ਦੇ ਜੋਖਮਾਂ ਨੂੰ ਘਟਾਉਂਦੀਆਂ ਹਨ, ਜਦੋਂ ਕਿ ਨੀਲੀ ਅਰਥਵਿਵਸਥਾ ਦਾ ਉਪਯੋਗ ਮਹਾਸਾਗਰਾਂ ਅਤੇ ਸਮੁੰਦਰਾਂ ਨਾਲ ਜੁੜੀਆਂ ਆਰਥਿਕ ਗਤੀਵਿਧੀਆਂ ਦੇ ਲਈ ਕੀਤੀ ਜਾਂਦੀ ਹੈ।