ਗੋ-ਫਸਟ ਨੂੰ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਤਹਿਤ ਮਿਲਣਗੇ 210 ਕਰੋੜ ਰੁਪਏ : CEO

Monday, Jan 30, 2023 - 11:50 AM (IST)

ਗੋ-ਫਸਟ ਨੂੰ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਤਹਿਤ ਮਿਲਣਗੇ 210 ਕਰੋੜ ਰੁਪਏ : CEO

ਮੁੰਬਈ (ਭਾਸ਼ਾ) - ਵਾਡੀਆ ਗਰੁੱਪ ਦੀ ਹਵਾਬਾਜ਼ੀ ਕੰਪਨੀ ਗੋ-ਫਸਟ ਨੂੰ ਸਰਕਾਰ ਦੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਤਹਿਤ ਅਗਲੇ ਮਹੀਨੇ 210 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ। ਕੰਪਨੀ ਆਪਣੀ ਵਿੱਤੀ ਸਥਿਤੀ ਨੂੰ ਬਿਹਤਰ ਕਰਨ ਅਤੇ ਸੰਚਾਲਨ ਨੂੰ ਵਿਸਤਾਰ ਦੇਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੌਸ਼ਿਕ ਖੋਨਾ ਨੇ ਕਿਹਾ ਕਿ ਹਵਾਬਾਜ਼ੀ ਕੰਪਨੀ ਦਾ ਟੀਚਾ ਇਸ ਸਾਲ ਅਪ੍ਰੈਲ ਤੱਕ ਸੰਚਾਲਨ ’ਚ ਸ਼ਾਮਲ ਜਹਾਜ਼ਾਂ ਦੀ ਗਿਣਤੀ ਨੂੰ ਵਧਾ ਕੇ 53 ਕਰਨਾ ਹੈ।

ਹਵਾਬਾਜ਼ੀ ਕੰਪਨੀ ਕੋਲ ਇਸ ਸਮੇਂ 37 ਜਹਾਜ਼ ਹਨ। ਕੰਪਨੀ ਨੇ ਪ੍ਰਮੋਟਰਾਂ ਤੋਂ ਪਿਛਲੇ ਮਹੀਨੇ 210 ਕਰੋੜ ਰੁਪਏ ਜੁਟਾਏ ਸਨ। ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਇਲਾਵਾ ਕੰਪਨੀ ਨੂੰ ‘ਪ੍ਰੈਟ ਐਂਡ ਵ੍ਹਿਟਨੀ’ ਇੰਜਣਾਂ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਇੰਜਣਾਂ ਦੀ ਕਮੀ ਕਾਰਨ ਉਸ ਨੂੰ ਕਈ ਜਹਾਜ਼ਾਂ ਨੂੰ ਖੜ੍ਹਾ ਰੱਖਣ ਲਈ ਮਜਬੂਰ ਹੋਣਾ ਪਿਆ। ਗੋ -ਫਸਟ ਨੂੰ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈ. ਸੀ. ਐੱਲ. ਜੀ. ਐੱਸ.) ਤਹਿਤ ਹੁਣ ਤਕ 600 ਕਰੋੜ ਰੁਪਏ ਮਿਲ ਚੁੱਕੇ ਹਨ। ਇਸ ਯੋਜਨਾ ਨਾਲ ਕੋਰੋਨਾ ਮਹਾਮਾਰੀ ਦੇ ਕਹਿਰ ਦਾ ਸਾਹਮਣਾ ਕਰਨ ਵਾਲੀਆਂ ਕੰਪਨੀਆਂ ਨੂੰ ਰਾਹਤ ਦਿੱਤੀ ਗਈ ਹੈ।


author

Harinder Kaur

Content Editor

Related News