ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA
Friday, Jun 30, 2023 - 10:37 AM (IST)
ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਦਿਵਾਲਾ ਪ੍ਰਕਿਰਿਆ ’ਚੋਂ ਲੰਘ ਰਹੀ ਏਅਰਲਾਈਨ ਗੋ ਫਸਟ ’ਚ ਨਵੀਂ ਜਾਨ ਪਾਉਮ ਲਈ ਪੇਸ਼ ਯੋਜਨਾ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਨਾਲ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰਨ ਦੀਆਂ ਉਸ ਦੀਆਂ ਤਿਆਰੀਆਂ ਨੂੰ ਵੀ ਪਰਖੇਗਾ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਗੋ ਫਸਟ ਦੀਆਂ ਉਡਾਣਾਂ ਦਾ ਸੰਚਾਲਨ ਵਿੱਤੀ ਸਮੱਸਿਆਵਾਂ ਵਧਣ ਤੋਂ ਬਾਅਦ 3 ਮਈ ਤੋਂ ਹੀ ਬੰਦ ਚੱਲ ਰਿਹਾ ਹੈ। ਇਸ ਦੌਰਾਨ ਏਅਰਲਾਈਨ ਨੇ ਸਵੈਇਛੁੱਕ ਤੌਰ ’ਤੇ ਦਿਵਾਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਅਰਜ਼ੀ ਲਾਈ ਸੀ, ਜਿਸ ’ਤੇ ਉਸ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਤੋਹਫ਼ਾ, ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ
ਸੂਤਰਾਂ ਨੇ ਦੱਸਿਆ ਕਿ ਗੋ ਫਸਟ ਦੇ ਮੌਜੂਦਾ ਪ੍ਰਬੰਧਨ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਏਅਰਲਾਈਨ ਦੀ ਰਿਵਾਈਵਲ ਯੋਜਨਾ ਦੇ ਵੱਖ-ਵੱਖ ਪਹਿਲੂਆਂ ’ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਅਧਿਕਾਰੀਆਂ ਨਾਲ ਚਰਚਾ ਕੀਤੀ। ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਦਿਵਾਲਾ ਪ੍ਰਕਿਰਿਆ ਦੇ ਸਲਿਊਸ਼ਨ ਪੇਸ਼ੇਵਰ ਦੇ ਤੌਰ ’ਤੇ ਨਿਯੁਕਤ ਸ਼ੈਲੇਂਦਰ ਅਜਮੇਰਾ ਅਤੇ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਕੌਸ਼ਿਕ ਖੋਨਾ ਨੇ ਰਿਵਾਈਵਲ ਯੋਜਨਾ ਬਾਰੇ ਡੀ. ਜੀ. ਸੀ. ਏ. ਅਧਿਕਾਰੀਆਂ ਦੇ ਸਾਹਮਣੇ ਵਿਸਤਾਰਪੂਰਵਕ ਪੇਸ਼ਕਾਰੀ ਦਿੱਤੀ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਇਸ ਦੌਰਾਨ ਪੇਸ਼ ਕੀਤੇ ਗਏ ਦਸਤਾਵੇਜਾਂ ਦਾ ਪ੍ਰੀਖਣ ਕਰਨ ਤੋਂ ਬਾਅਦ ਡੀ. ਜੀ.ਸੀ. ਏ. ਮੁੜ ਉਡਾਣਾਂ ਦੇ ਸੰਚਾਲਨ ਦੀਆਂ ਉਸ ਦੀਆਂ ਤਿਆਰੀਆਂ ਦਾ ਵੀ ਮੁਲਾਂਕਣ ਕਰੇਗਾ। ਸੂਤਰਾਂ ਮੁਤਾਬਕ ਡੀ. ਜੀ. ਸੀ. ਏ. ਦਾ ਇਹ ਮੁਲਾਂਕਣ ਅਗਲੇ ਹਫ਼ਤੇ ਹੋਣ ਦੀ ਉਮੀਦ ਹੈ। ਇਕ ਸੂਤਰ ਨੇ ਕਿਹਾ ਕਿ ਰਿਵਾਈਵਲ ਯੋਜਨਾ ’ਚ ਗੋ ਫਸਟ ਦੀਆਂ ਘਰੇਲੂ ਉਡਾਣਾਂ ਦੀ ਮੰਜ਼ਿਲ ਨੂੰ 29 ਤੋਂ ਘਟਾ ਕੇ 23 ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਮੁੜ ਉਡਾਣਾਂ ਸ਼ੁਰੂ ਹੋਣ ’ਤੇ ਗੋ ਫਸਟ ਜੈਪੁਰ, ਲਖਨਊ, ਕੰਨੂਰ, ਪਟਨਾ, ਵਾਰਾਣਸੀ ਅਤੇ ਰਾਂਚੀ ਲਈ ਉਡਾਣਾਂ ਨਹੀਂ ਸੰਚਾਲਿਤ ਕਰੇਗੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ