ਗੋ ਏਅਰਲਾਈਨਸ ਨੇ 3600 ਕਰੋੜ ਰੁਪਏ ਦੇ IPO ਉੱਤੇ ਲਾਈ ਰੋਕ, ਦੱਸੀ ਇਹ ਵਜ੍ਹਾ
Friday, Jan 14, 2022 - 09:33 AM (IST)
ਨਵੀਂ ਦਿੱਲੀ (ਇੰਟ) - ਕੋਰੋਨਾ ਦੀ ਤੀਜੀ ਲਹਿਰ ਨੇ ਇਕ ਵਾਰ ਫਿਰ ਦੇਸ਼ ਵਿਚ ਕਈ ਸੈਕਟਰਸ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚ ਨੁਸਲੀ ਵਾਡੀਆ ਗਰੁੱਪ ਨੇ ਆਪਣੀ ਬਜਟ ਏਅਰਲਾਈਨ ਗੋ ਏਅਰਲਾਈਨਸ ਦਾ 3,600 ਕਰੋੜ ਰੁਪਏ ਦਾ ਆਈ. ਪੀ. ਓ. ਲਿਆਉਣ ਦੀ ਯੋਜਨਾ ਨੂੰ ਅਸਥਾਈ ਰੂਪ ਨਾਲ ਟਾਲ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਗਰੁੱਪ ਨਾਲ ਜੁੜੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਭਾਰੇ ਤੇ ਮਹਿੰਗੇ ਸਿਲੰਡਰ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਖ਼ਰੀਦੋ ਹਲਕਾ ਤੇ ਸਸਤਾ ਕੰਪੋਜ਼ਿਟ ਸਿਲੰਡਰ, ਜਾਣੋ ਖ਼ਾਸੀਅਤ
ਉਨ੍ਹਾਂ ਕਿਹਾ ਕਿ ਕੰਪਨੀ ਓਮੀਕ੍ਰੋਨ ਵੇਰੀਐਂਟ ਦੌਰਾਨ ਮਹਾਮਾਰੀ ਦੀ ਹਾਲਤ ਦਾ ਮੁਲਾਂਕਣ ਕਰ ਰਹੀ ਹੈ ਅਤੇ ਆਈ. ਪੀ. ਓ. ਦੇ ਬਾਰੇ ਬੈਂਕਰਸ ਦੇ ਨਾਲ ਚਰਚਾ ਕਰ ਰਹੀ ਹੈ। ਇਸ ਡਿਵੈੱਲਪਮੈਂਟ ਨਾਲ ਜੁਡ਼ੇ ਇਕ ਅਧਿਕਾਰੀ ਨੇ ਕਿਹਾ,“ਬੈਂਕਰਸ ਨੂੰ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਗਿਆ ਹੈ।”
ਐਕਸਪਰਟਸ ਨੂੰ ਉਮੀਦ, ਜਲਦ ਆਵੇਗਾ ਆਈ. ਪੀ. ਓ.
ਮਾਰਕੀਟ ਐਕਸਪਰਟਸ ਦਾ ਮੰਨਣਾ ਹੈ ਕਿ ਗੋ ਏਅਰਲਾਈਨਸ ਦੇ ਆਈ. ਪੀ. ਓ. ਦੀ ਲਾਂਚਿੰਗ ਵਿਚ ਜ਼ਿਆਦਾ ਦੇਰੀ ਨਹੀਂ ਹੋਵੇਗੀ ਕਿਉਂਕਿ ਓਮੀਕ੍ਰੋਨ ਕੋਰੋਨਾ ਦਾ ਹਲਕਾ ਵੇਰੀਐਂਟ ਹੈ ਅਤੇ ਇਸ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਦੀ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ : ਭਾਰਤ 'ਚ ਉਤਪਾਦ ਲਾਂਚ ਕਰਨ ਦੇ ਸਵਾਲ 'ਤੇ ਏਲੋਨ ਮਸਕ ਨੇ ਦਿੱਤਾ ਇਹ ਜਵਾਬ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।