ਗਲੋਬਲ ਰੁਖ਼ ਅਤੇ ਵਾਹਨ ਵਿਕਰੀ ਅੰਕੜਿਆਂ ਦਾ ਸ਼ੇਅਰ ਬਾਜ਼ਾਰ ''ਤੇ ਰਹੇਗਾ ਅਸਰ
Sunday, Oct 02, 2022 - 04:12 PM (IST)
ਮੁੰਬਈ- ਮਹਿੰਗਾਈ ਨੂੰ ਕੰਟਰੋਲ ਕਰਨ ਲਈ ਦੁਨੀਆ ਭਰ 'ਚ ਵਿਆਜ ਦਰ 'ਚ ਹੋਏ ਵਾਧੇ ਦੇ ਦਬਾਅ 'ਚ ਬੀਤੇ ਹਫ਼ਤੇ 1.2 ਫੀਸਦੀ ਤੱਕ ਟੁੱਟ ਸ਼ੇਅਰ ਬਾਜ਼ਾਰ 'ਚ ਅਗਲੇ ਹਫ਼ਤੇ ਸੰਸਾਰਕ ਰੁਖ਼, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਪੀ.ਆਈ) ਦਾ ਸਮਰਥਨ ਅਤੇ ਵਾਹਨ ਵਿਕਰੀ ਦੇ ਅੰਕੜਿਆਂ ਦਾ ਅਸਰ ਰਹੇਗਾ। ਬੀਤੇ ਹਫ਼ਤੇ ਬੀ.ਐੱਸ.ਈ. ਦਾ ਤੀਹ ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 672 ਅੰਕ ਭਾਵ 1.2 ਫੀਸਦੀ ਫਿਸਲ ਕੇ ਹਫ਼ਤਾਵਾਰ 57426.92 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ) 233 ਅੰਕ ਟੁੱਟ ਕੇ 17094.35 ਅੰਕ 'ਤੇ ਰਿਹਾ। ਇਸ ਤਰ੍ਹਾਂ ਬੀ.ਐੱਸ.ਈ. ਮੱਧ ਅਤੇ ਛੋਟੀਆਂ ਕੰਪਨੀਆਂ 'ਤੇ ਵੀ ਬਿਕਵਾਲੀ ਹਾਵੀ ਰਹੀ।
ਮਿਡਕੈਪ 417.45 ਅੰਕਾਂ ਦੀ ਗਿਰਾਵਟ ਲੈ ਕੇ 24853.94 ਅੰਕ ਅਤੇ ਸਮਾਲਕੈਪ 359.85 ਅੰਕ ਉਤਰ ਕੇ 28452.91 ਅੰਕ 'ਤੇ ਰਿਹਾ। ਨਿਵੇਸ਼ ਸਲਾਹ ਦੇਣ ਵਾਲੀ ਕੰਪਨੀ ਸਵਾਸਤਿਕ ਇੰਵੈਸਟਮੈਂਟ ਲਿਮਟਿਡ ਦੇ ਖੋਜ ਮੁਖੀ ਸੰਤੋਸ਼ ਮੀਣਾ ਨੇ ਕਿਹਾ ਕਿ ਇਹ ਘਰੇਲੂ ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਰਹੀ ਪਰ ਸ਼ੁੱਕਰਵਾਰ ਨੂੰ ਤੇਜ਼ ਰਿਕਵਰੀ ਦੀ ਬਦੌਲਤ ਨਿਫਟੀ 17,000 ਦੇ ਮਨੋਵਿਗਿਆਨਿਕ ਪੱਧਰ ਤੋਂ ਉਪਰ ਬੰਦ ਹੋਇਆ।
ਭਾਰਤੀ ਅਰਥਵਿਵਸਥਾ ਦੇ ਅੰਕੜੇ ਅਜੇ ਵੀ ਮਜ਼ਬੂਤ ਹਨ ਅਤੇ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਨੀਤੀ ਤੱਟਰਥ ਰਹਿਣ ਨਾਲ ਹੇਠਲੇ ਪੱਧਰਾਂ ਤੋਂ ਕੁਝ ਖਰੀਦਾਰੀ ਅਤੇ ਸ਼ਾਟਰ ਕਵਰਿੰਗ ਦੇਖੀ ਗਈ। ਉਧਰ ਸੰਸਾਰਕ ਸੰਕੇਤ ਬਿਲਕੁੱਲ ਵੀ ਸਹਾਇਕ ਨਹੀਂ ਹਨ। ਅਮਰੀਕੀ ਸ਼ੇਅਰ ਬਾਜ਼ਾਰ 52 ਹਫ਼ਤੇ ਦੇ ਹੇਠਲੇ ਪੱਧਰ 'ਤੇ ਗਿਆ। ਹਾਲਾਂਕਿ ਡਾਲਰ ਇੰਡੈਕਸ ਥੋੜ੍ਹਾ ਨਰਮ ਹੋਇਆ। ਅਜਿਹੇ 'ਚ ਘਰੇਲੂ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਪਰਤੀ ਤੇਜ਼ੀ ਨੂੰ ਜਾਰੀ ਰੱਖਣ ਲਈ ਸੰਸਾਰਕ ਬਾਜ਼ਾਰਾਂ ਤੋਂ ਕੁਝ ਸਮਰਥਨ ਦੀ ਲੋੜ ਹੈ।