ਕੌਮਾਂਤਰੀ ਮੋਟਰ ਵਾਹਨ ਉਦਯੋਗ ਨੂੰ ਇਸ ਸਾਲ ਹੋ ਸਕਦੈ 210 ਅਰਬ ਡਾਲਰ ਦਾ ਨੁਕਸਾਨ

Saturday, Sep 25, 2021 - 10:35 AM (IST)

ਕੌਮਾਂਤਰੀ ਮੋਟਰ ਵਾਹਨ ਉਦਯੋਗ ਨੂੰ ਇਸ ਸਾਲ ਹੋ ਸਕਦੈ 210 ਅਰਬ ਡਾਲਰ ਦਾ ਨੁਕਸਾਨ

ਬਿਜ਼ਨੈੱਸ ਡੈਸਕ– ਸੀ. ਐੱਨ. ਬੀ. ਸੀ. ਨੇ ਸਲਾਹਕਾਰ ਫਰਮ ਐਲਿਕਸ ਪਾਰਟਰਨਸ ਦੇ ਹਵਾਲੇ ਤੋਂ ਦੱਸਿਆ ਕਿ ਚਿੱਪ ਦੀ ਕਮੀ ਕਾਰਨ ਕੌਮਾਂਤਰੀ ਮੋਟਰ ਵਾਹਨ ਉਦਯੋਗ ਨੂੰ ਇਕੱਲੇ ਇਸ ਸਾਲ ਮਾਲੀਏ ’ਚ 210 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਇਹ ਐਲਿਕਸ ਪਾਰਟਨਰਸ ਦਾ ਤਾਜ਼ਾ ਭਿਆਨਕ ਅਨੁਮਾਨ ਹੈ, ਜਿਸ ਨੇ ਭਵਿੱਖਬਾਣੀ ਕੀਤੀ ਹੈ ਕਿ ਕੌਮਾਂਤਰੀ ਵਾਹਨ ਨਿਰਮਾਤਾ ਇਸ ਸਾਲ ਚਿੱਪ ਸੰਕਟ ਕਾਰਨ 7.7 ਮਿਲੀਅਨ ਘੱਟ ਵਾਹਨ ਬਣਾਉਣਗੇ।
ਤੀਜੀ ਤਿਮਾਹੀ ’ਚ ਘਟੇਗੀ ਕਮਾਈ

ਐਲਿਕਸ ਪਾਰਟਨਰਸ ਆਟੋਮੋਟਿਵ ਐਂਡ ਇੰਡਸਟ੍ਰੀਅਲ ਪ੍ਰੈਕਟਿਸ ਦੇ ਮੈਨੇਜਿੰਗ ਡਾਇਰੈਕਟਰ ਡੈਨ ਹਰਸਚ ਨੇ ਇਕ ਇੰਟਰਵਿਊ ’ਚ ਕਿਹਾ ਕਿ ਅੱਗੇ ਜਾ ਕੇ ਵਾਹਨਾਂ ਦੀ ਵਿਕਰੀ ਨੂੰ ਨੁਕਸਾਨ ਹੋਵੇਗਾ। ਵਿਕਰੀ ’ਚ ਕੋਈ ਕਮੀ ਨਹੀਂ ਆਈ ਸੀ ਕਿਉਂਕਿ ਉੱਥੋਂ ਵਾਹਨਾਂ ਨੂੰ ਕੱਢਣ ਲਈ ਲੋੜੀਂਦੀ ਇਨਵੈਂਟਰੀ ਸੀ ਪਰ ਹੁਣ ਇਹ ਹੋਰ ਲੋੜੀਂਦੀ ਨਹੀਂ ਹੈ। ਆਟੋਮੇਕਰਸ ਨੇ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਸਮੱਸਿਆਵਾਂ ਤੀਜੀ ਤਿਮਾਹੀ ਦੀ ਕਮਾਈ ਨੂੰ ਘੱਟ ਕਰ ਸਕਦੀਆਂ ਹਨ। ਵੋਕਸਵੈਗਨ ਏ. ਜੀ. ਦੀ ਟ੍ਰਕ ਇਕਾਈ ਟ੍ਰੈਟਨ ਐੱਸ. ਈ. ਨੇ ਇਹ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਕੋਵਿਡ-19 ਦਾ ਪ੍ਰਕੋਪ ਫੈਲਦੇ ਹੀ ਦੱਖਣ-ਪੂਰਬ ਏਸ਼ੀਆ ’ਚ ਪ੍ਰਮੁੱਖ ਸਪਲਾਈ ਕੇਂਦਰ ਕਾਰਖਾਨੇ ਬੰਦ ਹੋ ਗਏ ਹਨ। ਚਿੱਪ ਆਰਡਰ ਨੂੰ ਭਰਨ ’ਚ ਹੁਣ 21 ਹਫਤੇ ਦਾ ਸਮਾਂ ਲਗਦਾ ਹੈ।

ਡੈਨ ਹਰਸਚ ਨੇ ਦੱਸਿਆ ਕਿ ਖੋਜਕਾਰ ਕਾਕਸ ਆਟੋਮੋਟਿਵ ਮੁਤਾਬਕ ਡੀਲਰਾਂ ਦੇ ਲਾਟ ’ਤੇ ਇਨਵੈਂਟਰੀ ਘਟਣ ਦੇ ਨਾਲ ਕਾਰਾਂ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ ਹਨ। ਅਗਸਤ ’ਚ ਯੂ. ਐੱਸ. ’ਚ ਰਿਕਾਰਡ 43,355 ਡਾਲਰ ਤੱਕ ਪਹੁੰਚ ਗਈ ਹੈ। ਸਪਲਾਈ ਇੰਨੀ ਪ੍ਰਭਾਵਿਤ ਹੈ ਕਿ ਕੁੱਝ ਡੀਲਰਾਂ ਨੇ ਕਾਰ ਕਿਰਾਏ ’ਤੇ ਲੈਣ ਦਾ ਸਹਾਰਾ ਲਿਆ ਹੈ, ਇਸ ਲਈ ਉਨ੍ਹਾਂ ਦੇ ਕੋਲ ਆਪਣੇ ਸ਼ੋਅਰੂਮ ’ਚ ਪ੍ਰਦਰਸ਼ਿਤ ਕਰਨ ਲਈ ਕੁੱਝ ਹੈ। ਚਿੱਪ ਦੀ ਕਮੀ ਪਿਛਲੇ ਸਾਲ ਦੇ ਅਖੀਰ ’ਚ ਸ਼ੁਰੂ ਹੋਈ ਜਦੋਂ ਵਾਹਨ ਨਿਰਮਾਤਾਵਾਂ ਨੇ ਮੰਗ ਦੀ ਕਮੀ ਨੂੰ ਮਹਿਸੂਸ ਕੀਤਾ। ਇਹ ਤੀਜਾ ਅਨੁਮਾਨ ਹੈ, ਜਿਸ ਨੂੰ ਐਲਿਕਸ ਪਾਰਟਰਨਰਸ ਨੇ ਇਸ ਸਾਲ ਚਿੱਪ ਦੀ ਕਮੀ ਦੇ ਵਿੱਤੀ ਪ੍ਰਭਾਵ ’ਤੇ ਜਾਰੀ ਕੀਤਾ ਹੈ। ਇਹ ਜਨਵਰੀ ’ਚ ਭਵਿੱਖਬਾਣੀ ਤੋਂ ਸ਼ੁਰੂ ਹੋਇਆ ਸੀ ਕਿ ਇਸ ਉਦਯੋਗ ਦੀ ਲਾਗਤ 61 ਅਰਬ ਡਾਲਰ ਹੋਵੇਗੀ ਅਤੇ ਫਿਰ ਮਈ ’ਚ ਇਸ ਨੂੰ ਵਧਾ ਕੇ 110 ਅਰਬ ਡਾਲਰ ਕਰ ਦਿੱਤਾ ਜਾਏਗਾ।


author

Rakesh

Content Editor

Related News