ਗਲੈਂਡ ਫਾਰਮਾ ਨੇ IPO ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ ਜੁਟਾਏ 1,944 ਕਰੋੜ ਰੁਪਏ
Sunday, Nov 08, 2020 - 11:23 AM (IST)
ਨਵੀਂ ਦਿੱਲੀ (ਭਾਸ਼ਾ) – ਗਲੈਂਡ ਫਾਰਮਾ ਨੇ ਆਪਣੇ ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 1,944 ਕਰੋੜ ਰੁਪਏ ਜੁਟਾਏ ਹਨ। ਕੰਪਨੀ ਦਾ ਆਈ. ਪੀ. ਓ. ਸੋਮਵਾਰ ਤੋਂ ਖੁੱਲ੍ਹ ਰਿਹਾ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕੰਪਨੀ ਨੇ ਕਿਹਾ ਕਿ ਉਸ ਦੇ ਬੋਰਡ ਆਫ ਡਾਇਰੈਕਟੋਰੇਟ ਦੀ ਆਈ. ਪੀ. ਓ. ਕਮੇਟੀ ਨੇ ਆਈ. ਪੀ. ਓ. ਦੇ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਐਂਕਰ ਨਿਵੇਸ਼ਕਾਂ ਅੰਤਮ ਤੌਰ ’ਤੇ 1,29,59,089 ਸ਼ੇਅਰ ਅਲਾਟ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਦਿੱਤਾ।
ਐਂਕਰ ਨਿਵੇਸ਼ਕਾਂ ਨੂੰ ਇਹ ਸ਼ੇਅਰ ਅਲਾਟਮੈਂਟ 1,500 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ ’ਤੇ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਇਸ ਕੀਮਤ ’ਤੇ ਉਸ ਨੇ ਐਂਕਰ ਨਿਵੇਸ਼ਕਾਂ ਤੋਂ 1,944 ਕਰੋੜ ਰੁਪਏ ਜੁਟਾਏ ਹਨ। ਕੰਪਨੀ ਦਾ ਆਈ. ਪੀ. ਓ. 9 ਤੋਂ 11 ਨਵੰਬਰ ਤੱਕ ਖੁੱਲ੍ਹਾ ਰਹੇਗਾ। ਇਸ ਲਈ ਕੰਪਨੀ ਨੇ ਪ੍ਰਤੀ ਸ਼ੇਅਰ 1,490 ਤੋਂ 1,500 ਰੁਪਏ ਕੀਮਤ ਘੇਰਾ ਤੈਅ ਕੀਤਾ ਹੈ।
ਇਹ ਵੀ ਪੜ੍ਹੋ : LIC ਦੀ ਇਸ ਪਾਲਸੀ 'ਚ ਸਿਰਫ਼ ਇਕ ਵਾਰ ਲਗਾਓ ਪੈਸਾ, ਹਰ ਮਹੀਨੇ ਮਿਲਣਗੇ 36,000 ਰੁਪਏ!
ਕੰਪਨੀ ਦੇ ਐਂਕਰ ਨਿਵੇਸ਼ਕਾਂ ’ਚ ਸਿੰਗਾਪੁਰ ਸਰਕਾਰ, ਨੋਮੁਰਾ, ਗੋਲਡਮੈਨ ਸਾਕਸ, ਮਾਰਗਨ ਸਟੇਨਲੀ, ਐੱਸ. ਬੀ. ਆਈ, ਮਿਊਚਲ ਫੰਡ, ਐਕਸਿਸ ਮਿਊਚਲ ਫੰਡ, ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਕੰਪਨੀ, ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਮਿਊਚਲ ਫੰਡ, ਐੱਚ. ਐੱਸ. ਬੀ. ਸੀ. ਗਲੋਬਲ ਇਨਵੈਸਟਮੈਂਟ ਫੰਡ, ਸਮਾਲ ਕੈਪ ਵਰਲਡ ਫੰਡ ਅਤੇ ਦਿ ਸਕਾਟਿਸ਼ ਓਰੀਐਂਟਲ ਸਮਾਲਰ ਕੰਪਨੀਜ਼ ਟਰੱਸਟ ਸ਼ਾਮਲ ਹਨ।
ਇਹ ਵੀ ਪੜ੍ਹੋ : ਅਗਲੇ 9 ਮਹੀਨਿਆਂ ਵਿਚ ਬੰਦ ਹੋ ਸਕਦੀਆਂ ਹਨ ਕਈ ਸਰਕਾਰੀ ਕੰਪਨੀਆਂ!