ਏਅਰ ਇੰਡੀਆ ਨੇ ਜੈੱਟ ਦੇ 5 ਜਹਾਜ਼ਾਂ ਨੂੰ ਪੱਟੇ ''ਤੇ ਲੈਣ ਦੀ ਇੱਛਾ ਪ੍ਰਗਟਾਈ

Thursday, Apr 18, 2019 - 08:59 PM (IST)

ਏਅਰ ਇੰਡੀਆ ਨੇ ਜੈੱਟ ਦੇ 5 ਜਹਾਜ਼ਾਂ ਨੂੰ ਪੱਟੇ ''ਤੇ ਲੈਣ ਦੀ ਇੱਛਾ ਪ੍ਰਗਟਾਈ

ਨਵੀਂ ਦਿੱਲੀ—ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ ਨੇ ਨਿੱਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਦੇ 5 ਖੜ੍ਹੇ ਕੀਤੇ ਗਏ ਬੋਇੰਗ 777 ਐੱਸ ਜਹਾਜ਼ਾਂ ਨੂੰ ਪੱਟੇ 'ਤੇ ਲੈਣ ਦੀ ਪੇਸ਼ਕਸ਼ ਕੀਤੀ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਹ ਇਨ੍ਹਾਂ ਜਹਾਜ਼ਾਂ ਦਾ ਸੰਚਾਲਨ ਲੰਡਨ, ਦੁਬਈ ਤੇ ਸਿੰਗਾਪੁਰ ਰਸਤੇ 'ਤੇ ਕਰ ਸਕਦੀ ਹੈ। ਏਅਰਲਾਈਨ ਦੇ ਕੋਲ 10 ਵੱਡੇ ਆਕਾਰ ਦੇ ਬੋਇੰਗ 777-300 ਈ ਆਰ ਜਹਾਜ਼ ਹਨ। ਇਸ ਤੋਂ ਇਲਾਵਾ ਉਸ ਦੇ ਕੋਲ ਕੁੱਝ ਏਅਰਬੱਸ ਏ 330 ਐੱਸ ਜਹਾਜ਼ ਹਨ। ਇਨ੍ਹਾਂ ਜਹਾਜ਼ਾਂ ਦੀ ਵਰਤੋਂ ਏਅਰਲਾਈਨ ਮੱਧ ਦੂਰੀ ਅਤੇ ਲੰਮੀ ਦੂਰੀ ਦੀਆਂ ਨਵੀਂ ਦਿੱਲੀ ਅਤੇ ਮੁੰਬਈ ਤੋਂ ਲੰਡਨ, ਐਮਸਟਰਡਮ ਅਤੇ ਪੈਰਿਸ ਦੀਆਂ ਉਡਾਣਾਂ ਲਈ ਕਰਦੀ ਹੈ।


author

Karan Kumar

Content Editor

Related News