ਟਮਾਟਰ ਤੋਂ ਬਾਅਦ ਅਸਮਾਨੀ ਚੜ੍ਹੀਆਂ ਅਦਰਕ ਦੀਆਂ ਕੀਮਤਾਂ, 300 ਰੁਪਏ ਪ੍ਰਤੀ ਕਿਲੋ ਪੁੱਜਾ ਰੇਟ
Wednesday, Jul 19, 2023 - 04:42 PM (IST)
ਨਵੀਂ ਦਿੱਲੀ - ਟਮਾਟਰਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਣ ਤੋਂ ਬਾਅਦ ਹੁਣ ਹੋਰ ਸਬਜ਼ੀਆਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗੇ ਹਨ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਬਜ਼ੀਆਂ ਦੀ ਆਮਦ ਘੱਟ ਗਈ ਹੈ, ਜਿਸ ਕਾਰਨ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਭ ਤੋਂ ਪਹਿਲਾਂ ਟਮਾਟਰ ਦੀਆਂ ਕੀਮਤਾਂ ਵਿੱਚ 200 ਤੋਂ 300 ਰੁਪਏ ਦਾ ਵਾਧਾ ਹੋਇਆ, ਫਿਰ ਪਿਆਜ਼, ਸੇਬ ਅਤੇ ਹੁਣ ਅਦਰਕ ਦੀਆਂ ਕੀਮਤਾਂ ਵੱਧ ਗਈਆਂ ਹਨ।
ਇਹ ਵੀ ਪੜ੍ਹੋ : ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ
ਦੱਸ ਦੇਈਏ ਕਿ ਸਬਜ਼ੀਆਂ ਨਾਲ ਮੁਫ਼ਤ ਵਿਚ ਮਿਲਣ ਵਾਲਾ ਹਰਾ ਧਨੀਆ ਵੀ ਹੁਣ 200 ਰੁਪਏ ਪ੍ਰਤੀ ਕਿਲੋ ਤੋਂ ਵੱਧ ਦੀ ਕੀਮਤ ਨਾਲ ਵਿਕ ਰਿਹਾ ਹੈ। ਸਬਜ਼ੀ ਵਪਾਰੀਆਂ ਅਨੁਸਾਰ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਹੁਣ ਅਦਰਕ 250 ਤੋਂ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੌਰਾਨ ਲਸਣ 200 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ ਅਤੇ ਫਲੀਆਂ 160 ਰੁਪਏ ਪ੍ਰਤੀ ਕਿਲੋ ਤੋਂ ਉਪਰ ਹਨ। ਹਰੀ ਮਿਰਚ ਵੀ ਇਸ ਵੇਲੇ 100 ਤੋਂ 120 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।
ਇਹ ਵੀ ਪੜ੍ਹੋ : ਲਗਜ਼ਰੀ ਅਤੇ ਪ੍ਰੀਮੀਅਮ ਘਰਾਂ ਦੀ ਮੰਗ ’ਚ ਉਛਾਲ, 3-ਬੀ. ਐੱਚ. ਕੇ. ਦੇ ਫਲੈਟ ਬਣੇ ਪਹਿਲੀ ਪਸੰਦ
ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਟਮਾਟਰ ਬਹੁਤ ਸਾਰੇ ਲੋਕਾਂ ਨੇ ਇਸ ਦੀ ਖਰੀਦ ਕਰਨੀ ਛੱਡ ਦਿੱਤੀ ਹੈ। ਵੱਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਦੇ ਕਾਰਨ ਬਹੁਤ ਸਾਰੇ ਕਿਸਾਨ ਖ਼ੁਸ਼ ਹਨ। ਮਹਿੰਗਾਈ ਦੇ ਕਾਰਨ ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਰਿਹਾ ਹੈ, ਜਿਸ ਨਾਲ ਉਹਨਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਟਮਾਟਰ ਦੀ ਖੇਤੀ ਕਰਨ ਵਾਲੇ ਕਈ ਕਿਸਾਨ ਵੱਧਦੀਆਂ ਕੀਮਤਾਂ ਦੌਰਾਨ ਕਰੋੜਪਤੀ ਵੀ ਹੋ ਗਏ ਹਨ। ਹੁਣ ਟਮਾਟਰ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8