ਨੌਜਵਾਨ ਕਿਸਾਨਾਂ ਲਈ ਤੋਹਫਾ! ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰ ਦੇਵੇਗੀ 3.75 ਲੱਖ ਰੁਪਏ
Wednesday, Feb 19, 2020 - 07:04 PM (IST)
ਨਵੀਂ ਦਿੱਲੀ — ਸਰਕਾਰ ਨੇ ਪੇਂਡੂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਕ ਵੱਡੀ ਯੋਜਨਾ ਤਿਆਰ ਕੀਤੀ ਹੈ। ਸਰਕਾਰ ਖੇਤੀਬਾੜੀ ਮੰਤਰਾਲੇ ਅਧੀਨ ਮਿੱਟੀ ਸਿਹਤ ਪ੍ਰਬੰਧਨ ਅਧੀਨ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾ ਰਹੀ ਹੈ। ਇਸ ਨਵੀਂ ਯੋਜਨਾ ਅਧੀਨ ਪੇਂਡੂ ਨੌਜਵਾਨ ਅਤੇ ਕਿਸਾਨ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਹੈ, ਗ੍ਰਾਮੀਨ ਪੱਧਰ 'ਤੇ ਮਿੰਨੀ ਮਿੱਟੀ ਪ੍ਰੀਖਣ ਪ੍ਰਯੋਗਸ਼ਾਲਾ ਦੀ ਸਥਾਪਨਾ ਕਰ ਸਕਦੇ ਹਨ। ਪ੍ਰਯੋਗਸ਼ਾਲਾ ਨੂੰ ਸਥਾਪਤ ਕਰਨ 'ਚ 5 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ ਜਿਸਦਾ 75 ਫੀਸਦੀ ਯਾਨੀ ਕਿ 3.75 ਲੱਖ ਰੁਪਏ ਸਰਕਾਰ ਦੇਵੇਗੀ।
ਇਸ ਯੋਜਨਾ ਦੇ ਤਹਿਤ ਜੇਕਰ ਸਵੈ-ਸਹਾਇਤਾ ਸਮੂਹ, ਕਿਸਾਨ ਸਹਿਕਾਰੀ ਸਭਾਵਾਂ, ਕਿਸਾਨ ਸਮੂਹ ਜਾਂ ਕਿਸਾਨ ਉਤਪਾਦਕ ਸੰਸਥਾਵਾਂ ਇਸ ਪ੍ਰਯੋਗਸ਼ਾਲਾ ਦੀ ਸਥਾਪਨਾ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਵੀ ਇਹ ਸਹਾਇਤਾ ਮਿਲੇਗੀ। ਸਰਕਾਰ ਦੁਆਰਾ ਮਿੱਟੀ ਦੇ ਨਮੂਨੇ ਲੈਣ, ਟੈਸਟ ਕਰਨ ਅਤੇ ਮਿੱਟੀ ਦਾ ਸਿਹਤ ਕਾਰਡ ਪ੍ਰਦਾਨ ਕਰਨ ਲਈ ਵਿਵਸਥਾ ਕੀਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਅਨੁਸਾਰ ਨੌਜਵਾਨ ਕਿਸਾਨ ਜਾਂ ਲੈਬ ਬਣਾਉਣ ਦੀ ਇੱਛਾ ਰੱਖਣ ਵਾਲੀਆਂ ਹੋਰ ਸੰਸਥਾਵਾਂ ਜ਼ਿਲ੍ਹਾ ਡਿਪਟੀ ਡਾਇਰੈਕਟਰ (ਖੇਤੀਬਾੜੀ), ਸੰਯੁਕਤ ਡਾਇਰੈਕਟਰ (ਖੇਤੀਬਾੜੀ) ਜਾਂ ਉਨ੍ਹਾਂ ਦੇ ਦਫ਼ਤਰ ਵਿਚ ਪ੍ਰਸਤਾਵ ਦੇ ਸਕਦੀਆਂ ਹਨ।
ਇਸ ਤਰ੍ਹਾਂ ਕਰੋ ਸ਼ੁਰੂਆਤ
- ਮਿੱਟੀ ਪ੍ਰੀਖਣ ਪ੍ਰਯੋਗਸ਼ਾਲਾ ਨੂੰ ਦੋ ਤਰੀਕਿਆਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਪਹਿਲੇ ਤਰੀਕੇ 'ਚ ਦੁਕਾਨ ਕਿਰਾਏ 'ਤੇ ਲੈ ਕੇ ਲੈਬ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦੂਜੀ ਪ੍ਰਯੋਗਸ਼ਾਲਾ ਅਜਿਹੀ ਹੁੰਦੀ ਹੈ ਜਿਸਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਇਆ ਜਾ ਸਕਦਾ ਹੈ ਇਸਨੂੰ ਅੰਗਰੇਜ਼ੀ ਵਿਚ MOBILE SOIL TESTING VAN ਕਿਹਾ ਜਾਂਦਾ ਹੈ।
- ਪਹਿਲੇ ਤਰੀਕੇ 'ਚ ਕਾਰੋਬਾਰੀ ਅਜਿਹੀ ਮਿੱਟੀ ਦੀ ਜਾਂਚ ਕਰੇਗਾ ਜਿਹੜੀ ਉਸਦੀ ਪ੍ਰਯੋਗਸ਼ਾਲਾ ਵਿਚ ਕਿਸੇ ਦੁਆਰਾ ਭੇਜੀ ਜਾਂ ਲਿਆਂਦੀ ਜਾਵੇਗਾ ਅਤੇ ਉਸ ਤੋਂ ਬਾਅਦ ਉਸਦੀ ਰਿਪੋਰਟ ਈਮੇਲ ਜਾਂ ਪ੍ਰਿੰਟ ਆਉਟ ਕਰਕੇ ਗਾਹਕ ਨੂੰ ਭੇਜ ਦਿੱਤੀ ਜਾਵੇਗੀ। ਹਾਲਾਂਕਿ ਪਹਿਲੇ ਦੀ ਤੁਲਨਾ ਵਿਚ ਦੂਜਾ ਵਿਕਲਪ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ, ਇਸ ਲਈ ਜਿੱਥੋਂ ਤੱਕ ਇਸ ਵਿਚ ਨਿਵੇਸ਼ ਦਾ ਸਵਾਲ ਹੈ ਉਹ ਪਹਿਲੇ ਵਿਕਲਪ ਦੀ ਤੁਲਨਾ 'ਚ ਜ਼ਿਆਦਾ ਹੀ ਹੈ।
- ਮਿੱਟੀ ਜਾਂਚ ਪ੍ਰਯੋਗਸ਼ਾਲਾ ਵਿਚ ਬਹੁਤ ਸਾਰੀਅÎਾਂ ਹੋਰ ਸੇਵਾਵਾਂ ਦੀ ਵੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਸ ਕਾਰੋਬਾਰ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਪੂਰਾ ਭਰੋਸਾ ਹੋਣ ਤੋਂ ਬਾਅਦ ਇਸ ਕਾਰੋਬਾਰ ਨੂੰ ਉਸੇ ਅਧਾਰ ਤੇ ਵੀ ਵਧਾਇਆ ਵੀ ਜਾ ਸਕਦਾ ਹੈ।