ਪੈਨ ਨੂੰ ਆਧਾਰ ਨਾਲ ਅੱਜ ਕਰਵਾ ਲਓ ਲਿੰਕ, ਨਹੀਂ ਤਾਂ ਭਰਨਾ ਪੈ ਸਕਦੈ ਜੁਰਮਾਨਾ
Thursday, Mar 31, 2022 - 01:10 AM (IST)
ਨਵੀਂ ਦਿੱਲੀ (ਭਾਸ਼ਾ)–ਅੱਜ 31 ਮਾਰਚ ਨੂੰ ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਆਖਰੀ ਮਿਤੀ ਹੈ। ਜੇ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਅੱਗੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਉੱਥੇ ਹੀ ਜੇ ਤੁਸੀਂ ਇਸ ਕੰਮ ’ਚ ਹੋਰ 3 ਮਹੀਨੇ ਦੀ ਦੇਰੀ ਕਰੋਗੇ ਤਾਂ ਇਹ ਜੁਰਮਾਨਾ ਦੁੱਗਣਾ ਹੋ ਜਾਏਗਾ।ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ 29 ਮਾਰਚ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਦੱਸਿਆ ਕਿ ਸਮਾਂ ਹੱਦ ਖਤਮ ਹੋਣ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ’ਤੇ 500 ਰੁਪਏ ਫੀਸ ਲਈ ਜਾਵੇਗੀ।
ਇਹ ਵੀ ਪੜ੍ਹੋ : ਰੂਸ ਨਾਲ ਸਹਿਯੋਗ ਦੀ ਕੋਈ ਹੱਦ ਨਹੀਂ : ਚੀਨ
ਯਾਨੀ 1 ਅਪ੍ਰੈਲ ਤੋਂ 30 ਜੂਨ ਤੱਕ ਇਹ ਜੁਰਮਾਨਾ 500 ਰੁਪਏ ਰਹੇਗਾ। ਜੇ ਇਸ ਸਮਾਂ ਹੱਦ ਤੱਕ ਵੀ ਤੁਸੀਂ ਆਧਾਰ-ਪੈਨ ਲਿੰਕ ਨਹੀਂ ਕਰਵਾਉਂਦੇ ਹੋ ਤਾਂ 30 ਜੂਨ ਤੋਂ ਬਾਅਦ ਇਹ ਜੁਰਮਾਨਾ ਵਧ ਕੇ 1000 ਰੁਪਏ ਹੋ ਜਾਏਗਾ। ਤੈਅ ਮਿਤੀ ਤੱਕ ਜੇ ਕੋਈ ਵਿਅਕਤੀ ਪੈਨ ਨੂੰ ਆਧਾਰ ਨਾਲ ਨਹੀਂ ਜੋੜਦਾ ਹੈ ਤਾਂ ਜੁਰਮਾਨਾ ਤਾਂ ਲੱਗੇਗਾ ਹੀ, ਨਾਲ ਹੀ ਉਸ ਦਾ ਪੈਨ ਡਿਐਕਟੀਵੇਟ ਹੋ ਜਾਏਗਾ। ਅਜਿਹੇ ’ਚ ਉਹ ਵਿਅਕਤੀ ਅਜਿਹੀ ਕਿਸੇ ਥਾਂ ’ਤੇ ਵਿੱਤੀ ਲੈਣ-ਦੇਣ ਨਹੀਂ ਕਰ ਸਕੇਗਾ, ਜਿੱਥ ਪੈਨ ਦੀ ਲੋੜ ਹੋਵੇਗੀ। ਆਮ ਤੌਰ ’ਤੇ ਮਿਊਚੁਅਲ ਫੰਡ, ਸ਼ੇਅਰ ਬਾਜ਼ਾਰ ਅਤੇ ਫਿਕਸਡ ਡਿਪਾਜ਼ਿਟ ਆਦਿ ਕਈ ਵਿੱਤੀ ਸੰਸਥਾਨ ਜਿਵੇਂ ਬੈਂਕ, ਮਿਊਚੁਅਲ ਫੰਡ, ਸਟਾਕਬ੍ਰੋਕਰ ਆਪਣੇ ਗਾਹਕਾਂ ਨੂੰ ਈ-ਮੇਲ ਭਜ ਕੇ ਪੈਨ ਨਾਲ ਆਧਾਰ ਲਿੰਕ ਕਰਨ ਦਾ ਰਿਮਾਇੰਡਰ ਭੇਜ ਰਹੇ ਹਨ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੇ ਅਧਿਕਾਰਾਂ ਦੀ ਜਾਂਚ ਦੀ ਅਗਵਾਈ ਕਰਨਗੇ ਨਾਰਵੇ ਦੇ ਸਾਬਕਾ ਜੱਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ