ਹੁਣ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਟਾਇਰ ਡਿਲਿਵਰ ਕਰੇਗੀ ਇਹ ਕੰਪਨੀ
Saturday, Mar 06, 2021 - 05:16 PM (IST)
ਨਵੀਂ ਦਿੱਲੀ - ਜੇਕੇ ਟਾਇਰ ਨੇ ਆਨਲਾਈਨ ਅਤੇ ਆਫਲਾਈਨ ਦਰਵਾਜ਼ੇ 'ਤੇ ਟਾਇਰ ਦੀ ਡਿਲਿਵਰੀ ਅਤੇ ਫਿਟਮੈਂਟ ਸੇਵਾ ਦੇਣ ਲਈ CarDekho ਅਤੇ AutoBrix ਨਾਲ ਭਾਈਵਾਲੀ ਕੀਤੀ ਹੈ। ਇਸ ਸਾਂਝੇਦਾਰੀ ਤੋਂ ਬਾਅਦ ਜੇਕੇ ਟਾਇਰ ਆਪਣੇ ਉਤਪਾਦ ਗ੍ਰਾਹਕਾਂ ਤੱਕ ਪਹੁੰਚਾਣ ਲਈ 'ਕਾਰਦੇਖੋ' ਅਤੇ 'ਆਟੋਬ੍ਰਿਕਸ' ਦੇ ਨੈਟਵਰਕ ਦਾ ਇਸਤੇਮਾਲ ਕਰ ਸਕੇਗਾ। ਜੇਕੇ ਟਾਇਰ ਨੇ ਇਸ ਸੇਵਾ ਨੂੰ 'ਜੇ ਕੇ ਟਾਇਰ ਮੈਨ' ਨਾਮ ਦਿੱਤਾ ਹੈ। ਜਿਸ ਵਿਚ ਗ੍ਰਾਹਕ ਕੋਲ ਜੇਕੇ ਟਾਇਰਾਂ ਦੀ ਸਾਰੀ ਸੇਵਾ ਉਸਦੇ ਘਰ ਦੇ ਦਰਵਾਜ਼ੇ ''ਤੇ ਉਪਲੱਬਧ ਹੋਵੇਗੀ। ਆਓ ਜਾਣਦੇ ਹਾਂ ਇਸ ਸੇਵਾ ਬਾਰੇ ...
JK Tyre Man' initiative
ਹੁਣ ਦੇਸ਼ ਭਰ ਵਿਚ ਜੇਕੇ ਟਾਇਰ ਦੇ ਗ੍ਰਾਹਕਾਂ ਆਪਣੇ ਘਰ ਦੇ ਦਰਵਾਜ਼ੇ 'ਤੇ ਟਾਇਰ ਅਤੇ ਉਸ ਦੀ ਫਿੱਟਮੈਂਟ ਸੇਵਾ ਦਾ ਲਾਭ ਲੈ ਸਕਣਗੇ। ਜੋ ਕਿ ਆਨਲਾਈਨ ਅਤੇ ਆਫਲਾਈਨ ਦਰਵਾਜ਼ੇ ਦੇ ਟਾਇਰ ਡਲਿਵਰੀ-ਕਮ-ਫਿਮੈਂਟ ਸੇਵਾ ਲਈ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਜੇ ਕੇ ਟਾਇਰ ਨੇ ਫਿਲਹਾਲ ਇਹ ਸੇਵਾ ਬੰਗਲੁਰੂ ਵਿਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਹੈ। ਜਿਸ ਤੋਂ ਬਾਅਦ ਇਸ ਨੂੰ ਜੂਨ ਵਿਚ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਾਗਜ਼ ਅਤੇ ਗੱਤਾ ਉਦਯੋਗ 'ਚ ਗਹਿਰਾਇਆ ਸੰਕਟ, ਕਾਰੋਬਾਰੀਆਂ ਨੇ ਸਰਕਾਰ ਅੱਗੇ ਲਗਾਈ ਗੁਹਾਰ
ਈ-ਕਾਮਰਸ ਸੇਵਾ 'ਚ ਤੇਜ਼ੀ ਆਉਣ ਤੋਂ ਬਾਅਦ ਲਿਆ ਗਿਆ ਫੈਸਲਾ
ਜੇਕੇ ਟਾਇਰ ਦੇ ਸੇਲਜ਼ ਅਤੇ ਮਾਰਕੀਟਿੰਗ ਮੁਖੀ ਸ੍ਰੀਨਿਵਾਸੂ ਅੱਲਾਫਾਨ ਅਨੁਸਾਰ, ਕੋਵਿਡ-19 ਤੋਂ ਬਾਅਦ ਦੇਸ਼ ਵਿਚ ਈ-ਕਾਮਰਸ ਸੇਵਾ ਪ੍ਰਤੀ ਲੋਕਾਂ ਦਾ ਰੁਝਾਨ ਵਧਿਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਜੇ ਕੇ ਟਾਇਰ ਨੇ ਆਪਣੇ ਗਾਹਕਾਂ ਤੱਕ ਪਹੁੰਚ ਬਣਾਉਣ ਲਈ ਕਾਰਦੇਖੋ ਅਤੇ ਆਟੋਬ੍ਰਿਕਸ ਨਾਲ ਭਾਈਵਾਲੀ ਕੀਤੀ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੀ ਭਾਰਤ ਦੀ ਟੁੱਟੀ ਉਮੀਦ, ਸਾਊਦੀ ਅਰਬ ਨੇ ਦਿੱਤੀ ਇਹ ਸਲਾਹ
ਇਸ ਦੇ ਨਾਲ ਹੀ ਕਾਰਦੇਖੋ ਦੇ ਸੀ.ਈ.ਓ. ਅਮਿਤ ਜੈਨ ਨੇ ਕਿਹਾ ਕਿ ਜੇਕੇ ਟਾਇਰ ਮੈਨ ਦੀ ਸ਼ੁਰੂਆਤ ਤੋਂ ਬਾਅਦ ਗਾਹਕ ਨਾ ਸਿਰਫ ਕਾਰਾਂ ਨੂੰ ਆਨਲਾਈਨ ਖਰੀਦ ਸਕਦੇ ਹਨ, ਸਗੋਂ ਆਪਣੇ ਦਰਵਾਜ਼ੇ 'ਤੇ ਵਧੀਆ ਕੁਆਲਟੀ ਦੇ ਟਾਇਰਾਂ ਦੀ ਡਿਲਵਰੀ ਵੀ ਲੈ ਸਕਦੇ ਹਨ। ਇਸਦੇ ਨਾਲ ਆਟੋਬ੍ਰਿਕਸ ਦੀ ਸੰਸਥਾਪਕ ਪ੍ਰਤਿਭਾ ਸ਼ਾਲਿਨੀ ਨੇ ਕਿਹਾ ਕਿ, ਕੋਵਿਡ -19 ਨੇ ਪੂਰੀ ਦੁਨੀਆ ਦੇ ਨਾਲ ਸਾਰੇ ਕਾਰੋਬਾਰਾਂ ਨੂੰ ਪ੍ਰਭਾਵਤ ਕੀਤਾ ਹੈ। ਜਿਸ ਤੋਂ ਬਾਅਦ ਆਟੋ ਸੈਕਟਰ ਵੀ ਹੁਣ ਈ-ਕਾਮਰਸ ਦਾ ਲਾਭ ਲੈਣਾ ਸ਼ੁਰੂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਉੱਚ ਪੱਧਰ ਨਾਲੋਂ 12 ਹਜ਼ਾਰ ਰੁਪਏ ਹੋਇਆ ਸਸਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।