ਡਿਜੀਟਲ ਰੁਪਏ ਨਾਲ ਲੈਣ-ਦੇਣ ਲਈ ਹੋ ਜਾਓ ਤਿਆਰ, RBI ਨੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਕੀਤਾ ਐਲਾਨ
Tuesday, Nov 29, 2022 - 06:50 PM (IST)
ਨਵੀਂ ਦਿੱਲੀ - ਜੇਕਰ ਤੁਸੀਂ RBI ਦੀ ਡਿਜੀਟਲ ਕਰੰਸੀ ਯਾਨੀ ਡਿਜੀਟਲ ਰੁਪਏ ਨਾਲ ਲੈਣ-ਦੇਣ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਇੱਛਾ ਜਲਦੀ ਹੀ ਪੂਰੀ ਹੋਣ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਪ੍ਰਚੂਨ ਪੱਧਰ 'ਤੇ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। RBI ਨੇ ਮੰਗਲਵਾਰ ਨੂੰ ਕਿਹਾ ਕਿ ਉਹ 1 ਦਸੰਬਰ ਤੋਂ ਪ੍ਰਚੂਨ ਕੇਂਦਰੀ ਬੈਂਕ ਡਿਜੀਟਲ ਕਰੰਸੀ (CBDC) ਲਈ ਇੱਕ ਪਾਇਲਟ ਪ੍ਰੋਜੈਕਟ ਲੈ ਕੇ ਆਵੇਗਾ। ਆਰਬੀਆਈ ਨੇ ਕਿਹਾ ਕਿ ਡਿਜੀਟਲ ਰੁਪਿਆ ਇੱਕ ਡਿਜੀਟਲ ਟੋਕਣ ਦੇ ਰੂਪ ਵਿਚ ਹੋਵੇਗਾ, ਜਿਹੜਾ ਕਿ ਲੀਗਲ ਟੈਂਡਰ ਹੋਵੇਗਾ।
ਇਹ ਵੀ ਪੜ੍ਹੋ : 5 ਸਾਲ ਨਹੀਂ ਕੀਤਾ ਆਧਾਰ ਕਾਰਡ ਦਾ ਇਸਤੇਮਾਲ ਤਾਂ ਹੋ ਜਾਵੇਗਾ ਬੰਦ, ਜਾਣੋ ਨਵੇਂ ਨਿਯਮਾਂ ਬਾਰੇ
ਚੁਣੀਆਂ ਥਾਵਾਂ 'ਤੇ ਸ਼ੁਰੂ ਹੋਵੇਗਾ ਪਾਇਲਟ ਪ੍ਰੋਜੈਕਟ
ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਇਲਟ ਪ੍ਰੋਜੈਕਟ ਗਾਹਕਾਂ ਅਤੇ ਵਪਾਰੀਆਂ ਦੇ ਨਾਲ ਨਜ਼ਦੀਕੀ ਉਪਭੋਗਤਾ ਸਮੂਹ (ਸੀਪੀਯੂ) ਨੂੰ ਕਵਰ ਕਰੇਗਾ। ਇਹ ਪਾਇਲਟ ਪ੍ਰੋਜੈਕਟ ਕੁਝ ਚੋਣਵੀਆਂ ਥਾਵਾਂ 'ਤੇ ਹੀ ਕੀਤਾ ਜਾਵੇਗਾ। ਇਹ ਡਿਜ਼ੀਟਲ ਰੁਪਿਆ ਉਸੇ ਤਰ੍ਹਾਂ ਜਾਰੀ ਕੀਤਾ ਜਾਵੇਗਾ ਜਿਵੇਂ ਕਿ ਮੌਜੂਦਾ ਕਾਗਜ਼ੀ ਮੁਦਰਾ ਅਤੇ ਸਿੱਕਿਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਹ ਡਿਜੀਟਲ ਕਰੰਸੀ ਬੈਂਕਾਂ ਰਾਹੀਂ ਵੰਡੀ ਜਾਵੇਗੀ।
ਇਹ ਵੀ ਪੜ੍ਹੋ : ਬੱਚਿਆਂ ਨੂੰ ਸੁਆਉਣ ਲਈ ਨਸ਼ੀਲੇ ਪਦਾਰਥ ਵਰਤ ਰਹੇ ਅਫਗ਼ਾਨ ਲੋਕ, ਵੇਚ ਰਹੇ ਅੰਗ ਅਤੇ ਧੀਆਂ
ਡਿਜੀਟਲ ਵਾਲੇਟ ਨਾਲ ਕਰ ਸਕੋਗੇ ਲੈਣ-ਦੇਣ
ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਗਾਹਕ ਡਿਜ਼ੀਟਲ ਵਾਲਿਟ ਰਾਹੀਂ ਡਿਜੀਟਲ ਰੁਪਿਆਂ ਵਿਚ ਲੈਣ-ਦੇਣ ਕਰ ਸਕਣਗੇ। ਇਹ ਡਿਜੀਟਲ ਵਾਲਿਟ ਬੈਂਕਾਂ ਦੁਆਰਾ ਪੇਸ਼ ਕੀਤਾ ਜਾਵੇਗਾ ਅਤੇ ਇਸਨੂੰ ਮੋਬਾਈਲ ਫੋਨਾਂ ਅਤੇ ਹੋਰ ਡਿਵਾਈਸਾਂ ਵਿਚ ਰੱਖਿਆ ਜਾ ਸਕੇਗਾ।
ਦੁਕਾਨਾਂ 'ਤੇ ਭੁਗਤਾਨ ਕਰਨ ਦੇ ਯੋਗ ਹੋਣਗੇ ਗਾਹਕ
RBI ਨੇ ਆਪਣੇ ਬਿਆਨ 'ਚ ਕਿਹਾ, 'ਪਰਸਨ ਟੂ ਪਰਸਨ (P2P) ਅਤੇ ਪਰਸਨ ਟੂ ਮਰਚੈਂਟ (P2M) ਦੋਵੇਂ ਤਰ੍ਹਾਂ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ। ਵਪਾਰਕ ਅਦਾਰਿਆਂ 'ਤੇ ਸਥਾਪਤ QR ਕੋਡ ਰਾਹੀਂ ਭੁਗਤਾਨ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਲਗਜ਼ਰੀ ਕਾਰ ਦੀ ਘੱਟ ਵਿਕਰੀ ਲਈ SIP 'ਚ ਹੋ ਰਹੇ ਨਿਵੇਸ਼ ਨੂੰ ਜ਼ਿੰਮੇਵਾਰ ਦੱਸ ਕੇ ਫਸੇ ਮਰਸੀਡੀਜ਼ ਦੇ CEO ਸੰਤੋਸ਼ ਅਈਅਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।