ਗਰੀਬ ਕਲਿਆਣ ਅੰਨ ਯੋਜਨਾ ਦਾ ਲਾਭ ਲੈਣ ਲਈ ਘਰ ਬੈਠੇ ਬਣਵਾਓ ਰਾਸ਼ਨ ਕਾਰਡ, ਜਾਣੋ ਤਰੀਕਾ

Friday, Jun 04, 2021 - 06:13 PM (IST)

ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਸਰਕਾਰ ਨੇ ਗਰੀਬ ਲੋਕਾਂ ਲਈ ਮੁਫ਼ਤ ਅਨਾਜ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਲਾਭ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਜਾ ਰਿਹਾ ਹੈ। ਰਾਸ਼ਨ ਕਾਰਡ ਧਾਰਕ ਸਰਕਾਰ ਦੀ ਵਿਸ਼ੇਸ਼ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਇਸ ਮਹੀਨੇ ਰਾਸ਼ਨ ਪ੍ਰਾਪਤ ਕਰ ਸਕਦੇ ਹਨ। ਦਿੱਲੀ ਅਤੇ ਯੂ.ਪੀ. ਵਿਚ ਸਰਕਾਰ ਬਿਨਾਂ ਰਾਸ਼ਨ ਕਾਰਡ ਦੇ ਰਾਸ਼ਨ ਦੇ ਰਹੀ ਹੈ। ਜੇ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਸੀਂ ਆਪਣੇ ਸਮਾਰਟਫੋਨ ਤੋਂ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ। ਸਾਰੇ ਸੂਬਿਆਂ ਨੇ ਆਪਣੀ ਇੱਕ ਵੈਬਸਾਈਟ ਬਣਾਈ ਹੈ, ਉਸ ਸੂਬੇ ਦੀ ਵੈਬਸਾਈਟ 'ਤੇ ਜਾਉ ਜਿਸ ਨਾਲ ਤੁਸੀਂ ਸੰਬੰਧਿਤ ਹੋ ਅਤੇ ਰਾਸ਼ਨ ਕਾਰਡ ਲਈ ਅਪਲਾਈ ਕਰ ਦਿਓ।

ਆਨਲਾਈਨ ਅਪਲਾਈ ਕਰਨ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

  • ਰਾਸ਼ਨ ਕਾਰਡ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੇ ਸੂਬੇ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ। 
  • ਇਸ ਤੋਂ ਬਾਅਦ Apply online for ration card ਵਾਲੇ ਲਿੰਕ ਉਤੇ ਕਲਿੱਕ ਕਰੋ।
  • ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਵੋਟਰ ਆਈ.ਡੀ., ਪਾਸਪੋਰਟ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ ਆਦਿ ਰਾਸ਼ਨ ਕਾਰਡ ਆਦਿ ਆਈਡੀ ਪਰੂਫ ਵਜੋਂ ਦੇਣੇ ਲਾਜ਼ਮੀ ਹੁੰਦੇ ਹਨ।
  • ਰਾਸ਼ਨ ਕਾਰਡ ਲਈ ਅਰਜ਼ੀ ਦੀ ਫੀਸ 5 ਤੋਂ ਲੈ ਕੇ 45 ਰੁਪਏ ਤੱਕ ਹੋ ਸਕਦੀ ਹੈ। ਇਹ ਫ਼ੀਸ ਹਰੇਕ ਸੂਬੇ ਵਿਚ ਵੱਖ-ਵੱਖ ਹੈ। ਅਰਜ਼ੀ ਦਾ ਫਾਰਮ ਭਰਨ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਬਿਨੈ-ਪੱਤਰ ਨੂੰ ਜਮ੍ਹਾਂ ਕਰਵਾ ਦਿਓ।
  • ਫੀਲਡ ਵੈਰੀਫਿਕੇਸ਼ਨ ਤੋਂ ਬਾਅਦ ਜੇ ਤੁਹਾਡੀ ਐਪਲੀਕੇਸ਼ਨ ਸਹੀ ਪਾਈ ਜਾਂਦੀ ਹੈ ਤਾਂ ਤੁਹਾਡਾ ਰਾਸ਼ਨ ਕਾਰਡ ਬਣ ਜਾਵੇਗਾ। 
  •  

ਰਾਸ਼ਨ ਕਾਰਡ ਲਈ ਕੌਣ ਕਰ ਸਕਦਾ ਹੈ ਅਪਲਾਈ

ਭਾਰਤ ਦਾ ਨਾਗਰਿਕ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਨਾਮ ਮਾਪਿਆਂ ਦੇ ਰਾਸ਼ਨ ਕਾਰਡ ਵਿਚ ਸ਼ਾਮਲ ਹੁੰਦਾ ਹੈ। 18 ਸਾਲ ਤੋਂ ਵੱਧ ਉਮਰ ਵਾਲੇ ਆਪਣੇ ਲਈ ਵੱਖਰੇ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦੇ ਹਨ।


Harinder Kaur

Content Editor

Related News