ਜਰਮਨ ਸਰਕਾਰ ਆਪਣੇ ਹੱਥ ਲਵੇਗੀ ਤਿੰਨ ਰੂਸੀ ਤੇਲ ਰਿਫਾਇਨਰੀਆਂ ਦਾ ਨਿਯੰਤਰਣ

Friday, Sep 16, 2022 - 05:00 PM (IST)

ਬਰਲਿਨ (ਏਪੀ) - ਰੂਸ ਤੋਂ ਆਉਣ ਵਾਲੇ ਤੇਲ 'ਤੇ ਅਗਲੇ ਸਾਲ ਤੋਂ ਜਿਹੜੀਆਂ ਪਾਬੰਦੀਆਂ ਲੱਗਣ ਵਾਲੀਆਂ ਹਨ ਉਨ੍ਹਾਂ ਦੇ ਮੱਦੇਨਜ਼ਰ ਆਪਣੇ ਦੇਸ਼ ਵਿੱਚ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਜਰਮਨੀ ਦੀ ਸਰਕਾਰ ਰੂਸੀ ਦੀ ਮਾਲਕੀ ਵਾਲੀਆਂ ਇਥੇ ਸਥਿਤ ਰਿਫਾਇਨਰੀਆਂ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਰਹੀ ਹੈ। ਆਰਥਿਕ ਮਾਮਲਿਆਂ ਦੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰੋਜਨੇਫਟ ਡਾਇਚਲੈਂਡ, ਆਰਐਨ ਰਿਫਾਇਨਿੰਗ ਅਤੇ ਮਾਰਕੀਟਿੰਗ ਦਾ ਨਿਯੰਤਰਣ ਜਰਮਨੀ ਦੀ ਸੰਘੀ ਨੈੱਟਵਰਕ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ। 

ਇਸ ਵਿਚ ਕਿਹਾ ਗਿਆ ਹੈ ਕਿ ਏਜੰਸੀ ਤਿੰਨ ਰਿਫਾਇਨਰੀਆਂ ਵਿਚ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਨਿਯੰਤਰਿਤ ਕਰੇਗੀ: ਪੀਸੀਕੇ ਸ਼ੋਵੇਟ, ਮਾਇਰੋ ਅਤੇ ਬੇਅਰਨੋਇਲ। ਮੰਤਰਾਲੇ ਨੇ ਕਿਹਾ ਕਿ ਜਰਮਨੀ ਦੀ ਰਿਫਾਇਨਿੰਗ ਸਮਰੱਥਾ ਵਿਚ 12 ਪ੍ਰਤੀਸ਼ਤ ਹਿੱਸਾ ਰੋਜਨੈਫਟ ਦਾ ਹੈ ਅਤੇ ਇਹ ਕਦਮ ਦੇਸ਼ ਵਿੱਚ ਨਿਰੰਤਰ ਊਰਜਾ ਸਪਲਾਈ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਬੰਧ ਛੇ ਮਹੀਨਿਆਂ ਲਈ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News