ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 1.38 ਕਰੋੜ ਗਾਹਕਾਂ ਦੇ ਨਾਲ ਸਭ ਤੋਂ ਅੱਗੇ : ਟ੍ਰਾਈ ਰਿਪੋਰਟ

07/26/2020 6:16:52 PM

ਜਲੰਧਰ  : ਪੰਜਾਬ 'ਚ ਆਪਣੇ ਸਭ ਤੋਂ ਵੱਡੇ, ਤੇਜ ਤੇ ਵਿਸਤ੍ਰਿਤ ਟਰੂ 4ਜੀ ਨੈਟਵਰਕ ਕਾਰਨ, ਤੇ ਸੂਬੇ ਦੇ ਨੌਜਵਾਨਾਂ ਦੀ ਸਮਾਰਟਫੋਨਸ ਲਈ ਪਹਿਲੀ ਪਸੰਦ ਹੋਣ ਕਰ ਕੇ ਰਿਲਾਇੰਸ ਜਿਓ 1 ਕਰੋੜ 38 ਲੱਖ ਗ੍ਰਾਹਕਾਂ ਦੇ ਉੱਚਤਮ ਗ੍ਰਾਹਕ ਆਧਾਰ ਦੇ ਨਾਲ ਪੰਜਾਬ 'ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਆਪਣਾ ਗ੍ਰਾਹਕ ਆਧਾਰ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਨਿਯਾਮਕ ਪ੍ਰਾਧਿਕਰਨ (ਟ੍ਰਾਈ) ਵੱਲੋਂ ਜਾਰੀ ਕੀਤੇ ਗਏ ਨਿਵੇਕਲੇ ਦੂਰਸੰਚਾਰ ਸਬਸਕ੍ਰਿਪੱਸ਼ਨ ਆਂਕੜਿਆਂ ਮੁਤਾਬਿਕ ਜੀਓ ਪੰਜਾਬ ਵਿਚ ਇਕਲੌਤਾ ਪਰਾਈਵੇਟ ਟੈਲੀਕਾਮ ਆਪਰੇਟਰ ਹੈ ਜਿਸਨੇ ਮਾਰਚ ਵਿਚ ਗ੍ਰਾਹਕ ਜੋੜੇ ਹਨ। ਜਿਓ ਨੇ ਮਾਰਚ ਮਹੀਨੇ 'ਚ ਹੀ ਕਰੀਬ 1 ਲੱਖ ਨਵੇਂ ਗ੍ਰਾਹਕ ਜੋੜੇ ਹਨ ।

ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ ਅਤੇ ਪੰਚਕੂਲਾ ਵੀ ਸ਼ਾਮਲ ਹਨ। ਟ੍ਰਾਈ ਦੀ ਰਿਪੋਰਟ ਮੁਤਾਬਿਕ 31 ਮਾਰਚ 2020 ਤਕ, ਜਿਓ, ਪੰਜਾਬ 'ਚ 1 ਕਰੋੜ 38 ਲੱਖ ਗ੍ਰਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾੱਮ ਅਪਰੇਟਰ ਹੈ । ਕੰਪਨੀ ਮੁਤਾਬਿਕ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸਦਾ ਮਜਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈਟਵਰਕ ਹੈ। ਇਹ ਸੂਬੇ 'ਚ ਰਿਵਾਇਤੀ 2ਜੀ, 3ਜੀ ਜਾਂ 4ਜੀ ਨੈਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡੇਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਵਹਨ ਕਰਦਾ ਹੈ। ਜਿਓ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕੱਲਾ ਟੂ4ਜੀ ਨੈੱਟਵਰਕ ਹੈ ਜਿਸ ਵਿੱਚ 79 ਤਹਿਸੀਲਾਂ, 82 ਉਪ ਤਹਿਸੀਲਾਂ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਿਲ ਹਨ ਜਿਨ੍ਹਾਂ ਵਿੱਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਵੀ ਸ਼ਾਮਿਲ ਹਨ।

ਬਿਹਤਰੀਨ ਗੁਣਵੱਤਾ ਵਾਲੇ ਡੇਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਰਹਿੰਦੇ ਹੋਏ ਜਿਓ ਨੇ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਸਭ ਤੋਂ ਤੇਜ਼ 4ਜੀ ਦੂਰਸੰਚਾਰ ਨੈੱਟਵਰਕ ਦੇ ਤੌਰ 'ਤੇ ਸਫਲਤਾ ਪ੍ਰਾਪਤ ਕੀਤੀ ਹੈ। ਪੰਜਾਬ 'ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਮਹੱਤਵਪੂਰਨ ਕਾਰਨ ਨੌਜਵਾਨਾਂ 'ਚ ਇਸਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾੱਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜਿਟਲ ਪਾਰਟਨਰ ਚੁਣਿਆ ਹੈ। ਜਿਓ ਨੇ ਨਾ ਸਿਰਫ ਬੇਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਡਿਜਿਟਲ ਲਾਈਫ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ। ਟ੍ਰਾਈ ਦੀ ਨਿਵੇਕਲੀ ਰਿਪੋਰਟਾਂ ਮੁਤਾਬਿਕ, ਜਿਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸਦੇ ਕੋਲ ਟੈਲਿਕਾੱਮ ਪ੍ਰਦਰਸ਼ਨ ਭਾਵ ਰੈਵਨਿਊ ਮਾਰਕੀਟ ਸ਼ੇਅਰ (ਆਰਐਮਐਸ) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀਐਮਐਸ) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਸ਼ਿਖਰ ਸਥਾਨ ਹੈ। 


Harinder Kaur

Content Editor

Related News