ਰਤਨ, ਗਹਿਣਿਆਂ ਦਾ ਨਿਰਯਾਤ ਮਈ ''ਚ 10.7 ਫ਼ੀਸਦੀ ਡਿੱਗਿਆ

06/15/2023 1:15:27 PM

ਮੁੰਬਈ- ਰਤਨ ਅਤੇ ਗਹਿਣਿਆਂ ਦਾ ਕੁੱਲ ਨਿਰਯਾਤ ਮਈ 'ਚ 10.7 ਫ਼ੀਸਦੀ ਦੀ ਭਾਰੀ ਗਿਰਾਵਟ ਦੇ ਨਾਲ  22,693.41 ਕਰੋੜ ਰੁਪਏ (2,755.9 ਕਰੋੜ ਡਾਲਰ) ਰਹਿ ਗਿਆ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀ.ਜੇ.ਈ.ਪੀ.ਸੀ) ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ 'ਤੇ ਪੇਸ਼ ਕੀਤੇ ਮਾਸਿਕ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ ਰਤਨ ਅਤੇ ਗਹਿਣਿਆਂ ਦਾ ਨਿਰਯਾਤ ਪਿਛਲੇ ਸਾਲ ਮਈ 'ਚ 25,412.66 ਕਰੋੜ ਰੁਪਏ (328.54 ਕਰੋੜ ਡਾਲਰ) ਰਿਹਾ ਸੀ।

ਇਹ ਵੀ ਪੜ੍ਹੋ:  ਖ਼ਤਰਨਾਕ ਤੂਫ਼ਾਨ 'ਬਿਪਰਜੋਏ' ਦੀ ਭਾਰਤ 'ਚ ਦਸਤਕ, ਲੱਗੀ ਧਾਰਾ-144, ਚਿਤਾਵਨੀ ਜਾਰੀ
ਹਾਲਾਂਕਿ ਮਈ 'ਚ ਸੋਨੇ ਦੇ ਗਹਿਣਿਆਂ ਦਾ ਕੁੱਲ ਨਿਰਯਾਤ 7.29 ਫ਼ੀਸਦੀ ਵਧ ਕੇ 5,705.32 ਕਰੋੜ ਰੁਪਏ (69.3 ਕਰੋੜ ਡਾਲਰ) ਹੋ ਗਿਆ ਹੈ। ਇਹ ਪਿਛਲੇ ਸਾਲ ਮਈ 'ਚ 5,317.71 ਕਰੋੜ ਰੁਪਏ (68.71 ਕਰੋੜ ਡਾਲਰ) ਸੀ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਚਾਂਦੀ ਦੇ ਗਹਿਣਿਆਂ ਦਾ ਕੁੱਲ ਨਿਰਯਾਤ ਅਪ੍ਰੈਲ-ਮਈ ਦੇ ਦੌਰਾਨ 68.54 ਫ਼ੀਸਦੀ ਘੱਟ ਕੇ 1,173.25 ਕਰੋੜ ਰੁਪਏ (14.11 ਕਰੋੜ ਡਾਲਰ) ਰਹਿ ਗਿਆ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ 'ਚ 3,728.88 ਕਰੋੜ ਰੁਪਏ (48.54  ਡਾਲਰ) ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News