ਚਾਲੂ ਵਿੱਤੀ ਸਾਲ ''ਚ ਦੇਸ਼ ਦੀ GDP ਦਰ 7.5 ਫੀਸਦੀ ਰਹਿਣ ਦਾ ਅਨੁਮਾਨ : ਮਾਰਗਨ ਸਟੇਨਲੀ

Thursday, Aug 02, 2018 - 04:45 PM (IST)

ਚਾਲੂ ਵਿੱਤੀ ਸਾਲ ''ਚ ਦੇਸ਼ ਦੀ GDP ਦਰ 7.5 ਫੀਸਦੀ ਰਹਿਣ ਦਾ ਅਨੁਮਾਨ : ਮਾਰਗਨ ਸਟੇਨਲੀ

ਬਿਜ਼ਨੈੱਸ ਡੈਸਕ—ਦੇਸ਼ ਦੀ ਆਰਥਿਕ ਵਾਧਾ ਦਰ ਅਪ੍ਰੈਲ-ਜੂਨ ਸਮੇਂ 'ਚ ਤੇਜ਼ ਬਣੀ ਰਹਿ ਸਕਦੀ ਹੈ।ਇਸ ਵਿੱਤੀ ਸਾਲ 'ਚ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 7.5 ਫੀਸਦੀ ਦੀ ਦਰ ਨਾਲ ਵਾਧਾ ਕਰਨ ਦਾ ਅਨੁਮਾਨ ਹੈ। ਮਾਰਗਨ ਸਟੇਨਲੀ ਦੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਮਾਰਗਨ ਸਟੇਨਲੀ ਨੇ ਕਿਹਾ ਕਿ ਵਾਧੇ 'ਚ ਸੁਧਾਰ ਤੇਜ਼ ਰਹਿਣ ਦਾ ਅਨੁਮਾਨ ਹੈ ਅਤੇ ਇਸ ਨੂੰ ਸ਼ੁਰੂਆਤ 'ਚ ਉਪਭੋਗ ਅਤੇ ਨਿਰਯਾਤ 'ਚ ਮਦਦ ਮਿਲੇਗੀ।
ਜਨਵਰੀ-ਮਾਰਚ ਤਿਮਾਹੀ 'ਚ ਦੇਸ਼ ਦੀ ਵਾਧਾ ਦਰ ਪਿਛਲੀਆਂ ਸੱਤ ਤਿਮਾਹੀਆਂ 'ਚ ਉੱਚਤਮ ਪੱਧਰ 'ਤੇ ਭਾਵ 7.7 ਫੀਸਦੀ ਸੀ। ਉਸ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਇਸ ਵਿੱਤੀ ਸਾਲ 'ਚ ਜੀ.ਡੀ.ਪੀ. ਪਿਛਲੇ ਸਾਲ ਦੀ 6.7 ਫੀਸਦੀ ਦੀ ਦਰ ਦੀ ਤੁਲਨਾ 'ਚ 7.5 ਫੀਸਦੀ ਦੀ ਦਰ ਨਾਲ ਵਾਧਾ ਕਰੇਗੀ। ਉਸ ਨੇ ਕਿਹਾ ਕਿ ਮੁਦਰਾਸਫੀਤੀ ਅਤੇ ਚਾਲੂ ਖਾਤਾ ਘਾਟਾ ਜਿਵੇਂ ਵੱਡੇ ਆਰਥਿਕ ਕਾਰਕ ਕੰਟਰੋਲ 'ਚ ਰਹਿਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਚਾਰ ਫੀਸਦੀ ਦੇ ਟੀਚੇ ਤੋਂ ਕੁਝ ਉੱਪਰ ਅਤੇ ਚਾਲੂ ਖਾਤਾ ਘਾਟਾ ਜੀ.ਡੀ.ਪੀ. ਦੇ 2.5 ਫੀਸਦੀ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ।


Related News