ਮਾਰਚ ਤਿਮਾਹੀ ''ਚ GDP 1.3 ਫ਼ੀਸਦ ਰਹਿਣ ਦੀ ਅਨੁਮਾਨ : SBI ਰਿਪੋਰਟ

Tuesday, May 25, 2021 - 04:47 PM (IST)

ਮਾਰਚ ਤਿਮਾਹੀ ''ਚ GDP 1.3 ਫ਼ੀਸਦ ਰਹਿਣ ਦੀ ਅਨੁਮਾਨ : SBI ਰਿਪੋਰਟ

ਨਵੀਂ ਦਿੱਲੀ- ਪਿਛਲੇ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀਵ ਵਿਚ ਜੀ. ਡੀ. ਪੀ. ਵਾਧਾ ਦਰ 1.3 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਐੱਸ. ਬੀ. ਆਈ. ਰਿਸਰਚ ਦੀ ਰਿਪੋਰਟ ਇਕੋਰੇਪ ਵਿਚ ਇਹ ਗੱਲ ਕਹੀ ਗਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਪੂਰੀ ਵਿੱਤੀ ਸਾਲ ਵਿਚ ਭਾਰਤੀ ਅਰਥਵਿਵਸਥਾ ਵਿਚ ਤਕਰੀਬਨ 7.3 ਫ਼ੀਸਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਮਾਰਚ ਤਿਮਾਹੀ ਅਤੇ 2020-21 ਲਈ ਜੀ. ਡੀ. ਪੀ. ਦਾ ਸ਼ੁਰੂਆਤੀ ਅਨੁਮਾਨ 31 ਮਈ ਨੂੰ ਜਾਰੀ ਕਰਨ ਵਾਲਾ ਹੈ। 

ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਯਾਨੀ ਮਾਰਚ 2021 ਨੂੰ ਲੈ ਕੇ ਐੱਨ. ਐੱਸ. ਓ. ਦਾ ਅਨੁਮਾਨ ਹੈ ਕਿ ਇਸ ਤਿਮਾਹੀ ਵਿਚ ਇਕ ਫ਼ੀਸਦੀ ਗਿਰਾਵਟ ਹੋਵੇਗੀ। ਐੱਸ. ਬੀ. ਆਈ. ਰਿਸਰਚ ਦੀ ਰਿਪੋਰਟ ਮੁਤਾਬਕ ਪੂਰੇ ਵਿੱਤੀ ਸਾਲ 2020-21 ਵਿਚ ਜੀ. ਡੀ. ਪੀ. ਵਿਚ ਤਕਰੀਬਨ 7.3 ਫ਼ੀਸਦੀ ਗਿਰਾਵਟ ਆਵੇਗੀ। ਪਹਿਲਾਂ ਉਸ ਨੇ 7.4 ਫ਼ੀਸਦੀ ਗਿਰਾਵਟ ਦਾ ਅਨੁਮਾਨ ਲਾਇਆ ਸੀ। ਸਟੇਟ ਬੈਂਕ ਆਫ਼ ਇੰਡੀਆ (ਐੱਸ. ਬੀ. ਆਈ.) ਨੇ ਕੋਲਕਾਤਾ ਦੇ ਸਟੇਟ ਬੈਂਕ ਇੰਸਟੀਚਿਊਟ ਆਫ਼ ਲੀਡਰਸ਼ਿਪ (ਐੱਸ. ਬੀ. ਆਈ. ਐੱਲ.) ਦੇ ਸਹਿਯੋਗ ਨਾਲ 'ਨਾਊਕਾਸਟਿੰਗ ਮਾਡਲ' ਤਿਆਰ ਕੀਤਾ ਹੈ, ਜੋ ਕਿ ਉਦਯੋਗਿਕ ਸਰਗਰਮੀ, ਸੇਵਾ ਸਰਗਰਮੀ ਅਤੇ ਵਿਸ਼ਵਵਿਆਪੀ ਆਰਥਿਕਤਾ ਦੇ 41 ਉੱਚ ਚੱਕਰੀ ਸੂਚਕਾਂ 'ਤੇ ਆਧਾਰਿਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 1.3 ਫ਼ੀਸਦੀ ਵਾਧਾ ਦਰ ਦੇ ਅਨੁਮਾਨ ਦੇ ਆਧਾਰ 'ਤੇ ਭਾਰਤ 25 ਦੇਸ਼ਾਂ ਵਿਚ ਪੰਜਵੀਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਹੋਵੇਗਾ। ਇਨ੍ਹਾਂ 25 ਦੇਸ਼ਾਂ ਨੇ ਹੀ ਆਪਣੇ ਜੀ. ਡੀ. ਪੀ. ਅੰਕੜੇ ਜਾਰੀ ਕੀਤੇ ਹਨ।


author

Sanjeev

Content Editor

Related News