GDP ਨੂੰ ਇਸ ਸਾਲ ਸਾਲ ਹੋ ਸਕਦਾ ਹੈ 20 ਲੱਖ ਕਰੋੜ ਦਾ ਨੁਕਸਾਨ: ਗਰਗ

Sunday, Sep 06, 2020 - 06:22 PM (IST)

GDP ਨੂੰ ਇਸ ਸਾਲ ਸਾਲ ਹੋ ਸਕਦਾ ਹੈ 20 ਲੱਖ ਕਰੋੜ ਦਾ ਨੁਕਸਾਨ: ਗਰਗ

ਨਵੀਂ ਦਿੱਲੀ— ਪਹਿਲੀ ਤਿਮਾਹੀ 'ਚ ਦੇਸ਼ ਦੀ ਜੀ. ਡੀ. ਪੀ. 'ਚ ਤਕਰੀਬਨ ਇਕ ਚੌਥਾਈ ਦੀ ਭਾਰੀ ਗਿਰਾਵਟ ਆਉਣ ਦੇ ਸਵਾਲ 'ਤੇ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ ਇਹ ਨੁਕਸਾਨ ਦੇਸ਼ ਪੱਧਰੀ ਤਾਲਾਬੰਦੀ ਲਾਉਣ ਦੀ ਰਣਨੀਤੀ ਸਹੀ ਨਾ ਹੋਣ ਕਾਰਨ ਹੋਇਆ ਹੈ।

ਉਨ੍ਹਾਂ ਦਾ ਮੁਲਾਂਕਣ ਹੈ ਕਿ ਅਰਥਵਿਵਸਥਾ ਨੂੰ ਚਾਲੂ ਵਿੱਤੀ ਸਾਲ 'ਚ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਗਰਗ ਨੇ ਕਿਹਾ ਕਿ ਤਾਲਾਬੰਦੀ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਸਾਰ ਸ਼ੁਰੂ 'ਚ ਹੌਲੀ ਜ਼ਰੂਰ ਪਿਆ ਸੀ ਪਰ ਅਰਥਵਿਵਥਾ ਨੂੰ ਇਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ।

ਗਰਗ ਦਾ ਮੰਨਣਾ ਹੈ ਕਿ ਆਰਥਿਕ ਹਾਲਾਤ ਕਿਤੇ ਜਾ ਕੇ ਚੌਥੀ ਤਿਮਾਹੀ ਜਨਵਰੀ-ਮਾਰਚ 2021 ਤੱਕ ਹੀ ਆਮ ਹੋ ਸਕਣਗੇ, ਤਦ ਦੇਸ਼ ਦੀ ਜੀ. ਡੀ. ਪੀ. ਨੂੰ ਕੋਵਿਡ-19 ਅਤੇ ਉਸ ਤੋਂ ਪੈਦਾ ਹੋਏ ਹਾਲਾਤ ਕਾਰਨ ਕੁੱਲ 10-11 ਫੀਸਦੀ ਯਾਨੀ ਤਕਰੀਬਨ 20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੋਵੇਗਾ।

ਉਨ੍ਹਾਂ ਕਿਹਾ ਕਿ ਤਾਲਾਬੰਦੀ ਹਟਣ ਤੋਂ ਬਾਅਦ ਵਾਇਰਸ ਫੈਲਣ ਦੀ ਗਤੀ ਵਧੀ ਹੈ ਪਰ ਇਹ ਬਿਹਤਰ ਹੁੰਦਾ ਜੇਕਰ ਆਰਥਿਕਤਾ ਨਾਲ ਸਮਝੌਤਾ ਕੀਤੇ ਬਗੈਰ ਮਹਾਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ। ਗੌਰਤਲਬ ਹੈ ਕਿ ਜੀ. ਡੀ. ਪੀ. 'ਚ ਗਿਰਾਵਟ ਦਾ ਅਰਥ ਹੈ ਹਰੇਕ ਦੀ ਆਮਦਨੀ 'ਚ ਕਮੀ। ਆਮਦਨੀ ਘਟਣ ਨਾਲ ਖਰਚੇ ਅਤੇ ਆਰਥਿਕ ਗਤੀਵਿਧੀਆਂ ਦਾ ਨੁਕਸਾਨ ਹੁੰਦਾ ਹੈ।


author

Sanjeev

Content Editor

Related News