ਵੱਡੀ ਖ਼ਬਰ! ਸਤੰਬਰ ਤਿਮਾਹੀ ''ਚ ਭਾਰਤੀ GDP ''ਚ 7.5 ਫ਼ੀਸਦੀ ਦੀ ਗਿਰਾਵਟ
Friday, Nov 27, 2020 - 07:16 PM (IST)
ਨਵੀਂ ਦਿੱਲੀ— ਭਾਰਤ ਦੀ ਅਰਥਵਿਵਸਥਾ 'ਚ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ 7.5 ਫ਼ੀਸਦੀ ਦੀ ਗਿਰਾਵਟ ਆਈ ਹੈ। ਹਾਲਾਂਕਿ, ਇਹ ਪਿਛਲੀ ਤਿਮਾਹੀ ਨਾਲੋਂ ਕਾਫ਼ੀ ਘੱਟ ਹੋਈ ਹੈ। ਇਸ ਤੋਂ ਪਹਿਲਾਂ 30 ਜੂਨ ਨੂੰ ਸਮਾਪਤ ਹੋਈ ਤਿਮਾਹੀ 'ਚ 23.9 ਫ਼ੀਸਦੀ ਦੀ ਵੱਡੀ ਗਿਰਾਵਟ ਦਰਜ ਹੋਈ ਸੀ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਨੇ ਸ਼ੁੱਕਰਵਾਰ ਨੂੰ ਸਤੰਬਰ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਜਾਰੀ ਕੀਤੇ।
ਇਹ ਵੀ ਪੜ੍ਹੋ- BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
ਜੂਨ ਤਿਮਾਹੀ 'ਚ ਪ੍ਰਮੁੱਖ ਤੌਰ 'ਤੇ ਕੋਰੋਨਾ ਵਾਇਰਸ ਕਾਰਨ ਲੰਮੇ ਸਮੇਂ ਤੱਕ ਦੀ ਰਾਸ਼ਟਰ ਪੱਧਰੀ ਤਾਲਾਬੰਦੀ ਕਾਰਨ ਅਰਥਵਿਵਸਥਾ ਨੂੰ ਖਾਮਿਆਜ਼ਾ ਭੁਗਤਣਾ ਪਿਆ ਸੀ।
ਕੋਰੋਨਾ ਕਾਰਨ ਮਾਰਚ ਦੇ ਅੰਤ 'ਚ ਤਕਰੀਬਨ ਦੋ ਮਹੀਨਿਆਂ ਦੀ ਤਾਲਾਬੰਦੀ ਲੱਗੀ ਸੀ, ਜਦੋਂ ਕਿ ਮਈ ਦੇ ਅੰਤ 'ਚ ਸਰਕਾਰ ਨੇ ਆਰਥਿਕ ਗਤੀਵਧੀਆਂ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਨਾਲ ਅਰਥਵਿਵਸਥਾ ਹੌਲੀ-ਹੌਲੀ ਪਟੜੀ 'ਤੇ ਆ ਰਹੀ ਹੈ।
ਇਹ ਵੀ ਪੜ੍ਹੋ- UK ਲਈ ਉਡਾਣ ਭਰਨ ਵਾਲੇ ਮੁਸਾਫ਼ਰਾਂ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਵੱਡਾ ਤੋਹਫ਼ਾ
ਕਾਰੋਬਾਰ ਤੇ ਕੰਮਕਾਜ ਖੁੱਲ੍ਹਣ ਨਾਲ ਦੂਜੀ ਤਿਮਾਹੀ 'ਚ ਅਰਥਵਿਵਸਥਾ 'ਚ ਸੁਧਾਰ ਹੋਇਆ ਹੈ। ਹਾਲਾਂਕਿ, ਲਗਾਤਾਰ ਦੋ ਤਿਮਾਹੀਆਂ 'ਚ ਗਿਰਾਵਟ ਨਾਲ ਦੇਸ਼ ਤਕਨੀਕੀ ਤੌਰ 'ਤੇ ਮੰਦੀ 'ਚ ਦਾਖ਼ਲ ਹੁੰਦਾ ਦਿਸ ਰਿਹਾ ਹੈ। ਜੀ. ਡੀ. ਪੀ. ਦੇ ਅੰਕੜੇ 1996 ਤੋਂ ਜਾਰੀ ਹੋਏ ਸ਼ੁਰੂ ਹੋਏ ਸਨ, ਪਹਿਲੀ ਵਾਰ ਤਕਨੀਕੀ ਮੰਦੀ ਦਾ ਖਦਸ਼ਾ ਹੈ। ਮਹਾਮਾਰੀ ਦੀ ਵਜ੍ਹਾ ਨਾਲ ਅਰਥਵਿਵਸਥਾ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਨਿਸਾਨ ਇੰਡੀਆ ਖੋਲ੍ਹੇਗੀ ਨਵੇਂ ਡੀਲਰ ਸਟੋਰ, ਸਰਵਿਸ ਸੈਂਟਰਾਂ ਦਾ ਵੀ ਵਿਸਥਾਰ