ਮੁਕਤ ਵਪਾਰ ਸਮਝੌਤੇ ''ਤੇ ਗੱਲਬਾਤ ਬਹਾਲ ਕਰਨ ਲਈ GCC ਉਤਸੁਕ : ਗੋਇਲ
Friday, Aug 25, 2023 - 02:13 PM (IST)
ਬਿਜ਼ਨੈੱਸ ਡੈਸਕ - ਵਪਾਰ ਅਤੇ ਉਦਯੋਗ ਮੰਤਰੀ ਪੀਯੁਸ਼ ਗੋਇਲ ਨੇ ਕਿਹਾ ਕਿ ਖਾੜੀ ਸਹਿਯੋਗ ਪਰਿਸ਼ਦ (ਜੀ.ਸੀ.ਸੀ.) ਨੇ ਹੋਣ ਵਾਲੇ ਵਪਾਰ ਸਮਝੌਤੇ 'ਤੇ ਵਿਚਾਰ ਚਰਚਾ ਕਰਨ ਲਈ ਜਲਦੀ ਵਾਪਸੀ ਦੀ ਇੱਛਾ ਜਤਾਈ ਹੈ। ਪਿਛਲੇ ਸਾਲ ਦੋਵਾਂ ਖੇਤਰਾਂ ਦੇ ਐੱਫ. ਟੀ. ਏ. ਨੂੰ ਅੱਗੇ ਵਧਾਉਣ ਅਤੇ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨ 'ਤੇ ਸਹਿਮਤ ਹੋਏ ਸੀ। ਜੀ. ਸੀ. ਸੀ. ਖਾੜੀ ਖੇਤਰਾਂ ਦੇ 6 ਦੇਸ਼ਾਂ-ਸਾਉਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਕੁਵੈਤ, ਓਮਾਨ ਅਤੇ ਬਹਿਰੀਨ ਦਾ ਇਕ ਸੰਘ ਹੈ। ਪਰਿਸ਼ਦ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਗੁੱਟ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਪੀਯੁਸ਼ ਗੋਇਲ ਨੇ ਕਿਹਾ, 'ਸਾਡੇ ਕੋਲ ਜੀ.ਸੀ.ਸੀ. ਦੇਸ਼ਾਂ ਤੋਂ ਵੱਡੇ ਨਿਵੇਸ਼ ਆ ਰਹੇ ਹਨ। ਯੂ.ਏ.ਈ. ਦੇ ਨਾਲ ਸਾਡਾ ਪਹਿਲਾਂ ਤੋਂ ਹੀ ਇਕ ਐੱਫ.ਟੀ.ਏ. ਹੈ। ਸਾਉਦੀ ਅਰਬ ਦੀ ਅਗਵਾਈ ਵਾਲੇ ਜੀ.ਸੀ.ਸੀ. ਦੇਸ਼ਾਂ ਨੇ ਉਨ੍ਹਾਂ ਦੇ ਨਾਲ ਸੰਭਾਵਿਤ ਸਮਝੌਤਿਆਂ 'ਤੇ ਚਰਚਾ ਕਰਨ ਲਈ ਗੱਲਬਾਤ ਵਾਲੇ ਟੇਬਲ 'ਤੇ ਜਲਦੀ ਵਾਪਸ ਆਉਣ ਦੀ ਇੱਛਾ ਜਤਾਈ ਹੈ। ਕਈ ਜੀ.ਸੀ.ਸੀ. ਮੈਂਬਰ ਦੇਸ਼ਾਂ ਨੇ ਦੋ-ਪੱਖੀ ਸਮਝੌਤੇ ਲਈ ਵਿਅਕਤੀਗਤ ਰੂਪ 'ਚ ਭਾਰਤ ਨਾਲ ਸੰਪਰਕ ਕੀਤਾ ਹੈ।' ਮੰਤਰੀ ਇੱਥੇ ਜੀ-20 ਦੀ ਵਪਾਰ ਅਤੇ ਨਿਵੇਸ਼ ਬਾਰੇ ਮੰਤਰੀ ਪੱਧਰ ਦੀ ਬੈਠਕ ਲਈ ਆਏ ਹਨ। ਆਰਥਿਕ ਖੇਤਰਾਂ 'ਚ ਜੀ.ਸੀ.ਸੀ. ਆਯਾਤ ਦਾ ਸਰਵੋਤਮ ਸਰੋਤ ਹੈ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ
ਗੋਇਲ ਨੇ ਕਿਹ ਕਿ 2022-23 ਸੀਜ਼ਨ 'ਚ ਜੀ.ਸੀ.ਸੀ. ਦੇਸ਼ਾਂ ਤੋਂ ਆਯਾਤ 133 ਅਰਬ ਡਾਲਰ ਸੀ, ਜੋ ਸਾਲਾਨਾ ਆਧਾਰ 'ਤੇ 20.3 ਫ਼ੀਸਦੀ ਵੱਧ ਸੀ, ਜਦਕਿ ਨਿਰਯਾਤ 16.7 ਫ਼ੀਸਦੀ ਵੱਧ 51.3 ਅਰਬ ਡਾਲਰ ਸੀ। ਜੀ.ਸੀ.ਸੀ. ਮੈਂਬਰ ਦੇਸ਼ਾਂ ਨੂੰ ਭਾਰਤ ਦਾ ਨਿਰਯਾਤ 2021-22 'ਚ 58.26 ਫ਼ੀਸਦੀ ਵਧ ਕੇ ਲਗਭਗ 44 ਅਰਬ ਡਾਲਰ ਹੋ ਗਿਆ, ਜੋ 2020-21 'ਚ 27.8 ਅਰਬ ਡਾਲਰ ਸੀ। ਦੋਵਾਂ ਪੱਖਾਂ ਨੇ 2006 ਅਤੇ 2008 'ਚ ਵਪਾਰ ਸਮਝੌਤੇ ਲਈ ਗੱਲਬਾਤ ਕੀਤੀ ਪਰ ਉਸ ਦੇ ਬਾਅਦ ਅਗਿਆਤ ਕਾਰਨਾਂ ਕਰਕੇ ਗੱਲਬਾਤ ਰੁਕ ਗਈ ਸੀ। ਖਾੜੀ ਦੇਸ਼ਾਂ 'ਚ ਭਾਰਤੀ ਆਬਾਦੀ ਵੱਡੀ ਗਿਣਤੀ 'ਚ ਹੈ। ਲਗਭਗ 3.2 ਕਰੋੜ ਪ੍ਰਵਾਸੀ ਭਾਰਤੀਆਂ 'ਚੋਂ ਲਗਭਗ ਅੱਧੇ ਖਾੜੀ ਦੇਸ਼ਾਂ 'ਚ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8