ਅਡਾਨੀ ਵਿਲਮਰ ਤੋਂ ਵੱਖ ਹੋਣਗੇ ਗੌਤਮ ਅਡਾਨੀ, ਹਿੱਸੇਦਾਰੀ ਵੇਚਣ ਦੀ ਕਰ ਰਹੇ ਤਿਆਰੀ!

Wednesday, Aug 09, 2023 - 04:59 PM (IST)

ਅਡਾਨੀ ਵਿਲਮਰ ਤੋਂ ਵੱਖ ਹੋਣਗੇ ਗੌਤਮ ਅਡਾਨੀ, ਹਿੱਸੇਦਾਰੀ ਵੇਚਣ ਦੀ ਕਰ ਰਹੇ ਤਿਆਰੀ!

ਬਿਜ਼ਨੈੱਸ ਡੈਸਕ: ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਗਰੁੱਪ ਸਿੰਗਾਪੁਰ ਦੇ ਵਿਲਮਰ ਗਰੁੱਪ ਨਾਲ ਸਾਂਝੇ ਉੱਦਮ ਤੋਂ ਬਾਹਰ ਹੋ ਸਕਦਾ ਹੈ। ਫਾਰਚਿਊਨ ਬ੍ਰਾਂਡ ਦੇ ਉਤਪਾਦਾਂ ਨੂੰ ਬਣਾਉਣ ਵਾਲੀ ਕੰਪਨੀ ਅਡਾਨੀ ਵਿਲਮਰ ਵਿੱਚ ਅਡਾਨੀ ਸਮੂਹ ਦੀ 44 ਫ਼ੀਸਦੀ ਹਿੱਸੇਦਾਰੀ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ ਲਿਮਟਿਡ ਇਸ ਕੰਪਨੀ 'ਚ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਕੰਪਨੀ ਨੂੰ ਆਪਣੇ ਮੁੱਖ ਕਾਰੋਬਾਰ ਲਈ ਪੈਸਾ ਮਿਲ ਜਾਵੇਗਾ। ਮੌਜੂਦਾ ਸ਼ੇਅਰ ਪ੍ਰਾਇਸ ਦੇ ਹਿਸਾਬ ਨਾਲ ਕੰਪਨੀ ਵਿੱਚ ਅਡਾਨੀ ਦੇ ਸ਼ੇਅਰਾਂ ਦੀ ਕੀਮਤ ਕਰੀਬ 2.7 ਅਰਬ ਡਾਲਰ ਦੇ ਬਰਾਬਰ ਹੈ। ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੰਪਨੀ ਵਿੱਚ ਘੱਟ-ਗਿਣਤੀ ਹਿੱਸੇਦਾਰੀ ਹੋ ਸਕਦੀ ਹੈ। ਵਿਲਮਰ ਸਿੰਗਾਪੁਰ ਦੀ ਕੰਪਨੀ ਹੈ, ਜਿਸ ਦੀ ਸਥਾਪਨਾ 1991 ਵਿੱਚ ਕੁਓਕ ਖੂਨ ਹੋਂਗ ਦੁਆਰਾ ਕੀਤੀ ਗਈ ਸੀ। ਇਹ ਗਰੁੱਪ ਕੰਪਨੀ 'ਚ ਆਪਣੀ ਹਿੱਸੇਦਾਰੀ ਬਰਕਰਾਰ ਰੱਖ ਸਕਦਾ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਸ਼ੁਰੂਆਤੀ ਦੌਰ 'ਚ ਗੱਲਬਾਤ
ਸੂਤਰਾਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਗੱਲਬਾਤ ਸ਼ੁਰੂਆਤੀ ਪੜਾਅ 'ਤੇ ਹੈ ਅਤੇ ਅਡਾਨੀ ਇੰਟਰਪ੍ਰਾਈਜ਼ ਆਪਣੀ ਹਿੱਸੇਦਾਰੀ ਬਰਕਰਾਰ ਰੱਖਣ ਦਾ ਫ਼ੈਸਲਾ ਕਰ ਸਕਦੀ ਹੈ। ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਬਾਜ਼ਾਰ ਦੀਆਂ ਅਟਕਲਾਂ 'ਤੇ ਟਿੱਪਣੀ ਨਹੀਂ ਕਰਦਾ। ਵਿਲਮਰ ਦੇ ਪ੍ਰਤੀਨਿਧੀ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਧਿਆਨ ਦੇਣ ਯੋਗ ਹੈ ਕਿ ਅਡਾਨੀ ਵਿਲਮਰ ਦੇ ਸ਼ੇਅਰਾਂ ਵਿੱਚ ਇਸ ਸਾਲ 36 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਮੌਜੂਦਾ ਸ਼ੇਅਰ ਪ੍ਰਾਈਸ ਦੇ ਹਿਸਾਬ ਨਾਲ ਇਸਦੀ ਕੀਮਤ ਕਰੀਬ 6.2 ਅਰਬ ਡਾਲਰ ਹੈ। 24 ਜਨਵਰੀ ਨੂੰ ਅਮਰੀਕਾ ਦੀ ਸ਼ਾਰਟ ਸੇਲਿੰਗ ਕੰਪਨੀ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਇਸ 'ਚ ਗਰੁੱਪ 'ਤੇ ਸ਼ੇਅਰਾਂ ਦੀ ਕੀਮਤ 'ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਉਦੋਂ ਵੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ : ਅਮਰੀਕਾ ’ਚ ਮੁੜ ਪੈਰ ਪਸਾਰ ਸਕਦਾ ਬੈਂਕਿੰਗ ਸੰਕਟ! ਸ਼ੇਅਰ ਮਾਰਕੀਟ ’ਚ ਮਚੀ ਹਾਹਾਕਾਰ

ਕੰਪਨੀ ਵਿੱਚ ਕਿੰਨੀ ਹਿੱਸੇਦਾਰੀ
ਅਡਾਨੀ ਵਿਲਮਰ ਨੇ ਪਿਛਲੇ ਸਾਲ ਆਈਪੀਓ ਰਾਹੀਂ 36 ਅਰਬ ਰੁਪਏ ਜੁਟਾਏ ਸਨ। ਕੰਪਨੀ 'ਚ ਅਡਾਨੀ ਅਤੇ ਵਿਲਮਰ ਦੀ ਹਿੱਸੇਦਾਰੀ 88 ਫ਼ੀਸਦੀ ਦੇ ਕਰੀਬ ਹੈ। ਸੇਬੀ ਦੇ ਨਿਯਮਾਂ ਅਨੁਸਾਰ ਵੱਡੀਆਂ ਕੰਪਨੀਆਂ ਕੋਲ ਸੂਚੀਬੱਧ ਹੋਣ ਦੇ ਪੰਜ ਸਾਲਾਂ ਦੇ ਅੰਦਰ ਘੱਟੋ ਘੱਟ 25 ਫ਼ੀਸਦੀ ਜਨਤਕ ਹਿੱਸੇਦਾਰੀ ਹੋਣੀ ਚਾਹੀਦੀ ਹੈ। ਕੰਪਨੀ ਖਾਣ ਵਾਲੇ ਤੇਲ, ਆਟਾ, ਚਾਵਲ, ਦਾਲਾਂ ਅਤੇ ਚੀਨੀ ਵੇਚਦੀ ਹੈ। ਇਹ 1999 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ITC ਅਤੇ ਹਿੰਦੁਸਤਾਨ ਯੂਨੀਲੀਵਰ ਨਾਲ ਮੁਕਾਬਲਾ ਕਰਦਾ ਹੈ। ਕੰਪਨੀ ਨੂੰ ਜੂਨ ਤਿਮਾਹੀ 'ਚ 79 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੰਪਨੀ ਨੇ ਇਸ ਨੁਕਸਾਨ ਦਾ ਕਾਰਨ ਖਾਣ ਵਾਲੇ ਤੇਲ ਦੀਆਂ ਘੱਟ ਕੀਮਤਾਂ ਅਤੇ ਉੱਚ ਕੀਮਤ ਵਾਲੀ ਵਸਤੂ ਸੂਚੀ ਨੂੰ ਦੱਸਿਆ ਹੈ।

ਇਹ ਵੀ ਪੜ੍ਹੋ : ਟਮਾਟਰ ਨੇ ਵਿਗਾੜਿਆ ਮੂੰਹ ਦਾ ਸੁਆਦ, ਜੁਲਾਈ 'ਚ 34 ਫ਼ੀਸਦੀ ਮਹਿੰਗੀ ਹੋਈ ਵੈੱਜ ਥਾਲੀ

ਅਡਾਨੀ ਵਿਲਮਰ ਦੇ ਸ਼ੇਅਰਾਂ ਵਿੱਚ ਗਿਰਾਵਟ
ਅਡਾਨੀ ਐਂਟਰਪ੍ਰਾਈਜਿਜ਼ ਦੀ ਅਡਾਨੀ ਵਿਲਮਰ ਵਿੱਚ ਹਿੱਸੇਦਾਰੀ ਵੇਚਣ ਦੀ ਸੰਭਾਵਨਾਂ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਅਡਾਨੀ ਵਿਲਮਰ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ। ਨਾਲ ਹੀ ਅਡਾਨੀ ਇੰਟਰਪ੍ਰਾਈਜਿਜ਼ 'ਚ ਹਾਲਾਂਕਿ ਅੱਧੇ ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਅੱਜ ਹਲਚਲ ਦੇਖਣ ਨੂੰ ਮਿਲ ਰਹੀ ਹੈ ਅਤੇ ਅਡਾਨੀ ਵਿਲਮਰ ਸਭ ਤੋਂ ਜ਼ਿਆਦਾ ਹਾਰਨ ਵਾਲਾ ਰਿਹਾ। 

ਅਡਾਨੀ ਇੰਟਰਪ੍ਰਾਈਜਿਜ਼ 0.43 ਫ਼ੀਸਦੀ ਅਤੇ ਅਡਾਨੀ ਗ੍ਰੀਨ ਦਾ ਸ਼ੇਅਰ 0.44 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਅਡਾਨੀ ਪੋਰਟਸ ਦੇ ਸ਼ੇਅਰ 0.88 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰਦੇ ਵਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ NDTV 0.07 ਫ਼ੀਸਦੀ ਦੀ ਸਪੀਡ ਨਾਲ ਟ੍ਰੈਡਿੰਗ ਕਰ ਰਹੀ ਹੈ। ਅਡਾਨੀ ਸਟਾਕਸ 'ਚ ਅੱਜ ਅਡਾਨੀ ਵਿਲਮਰ ਦਾ ਸ਼ੇਅਰ ਸਭ ਤੋਂ ਜ਼ਿਆਦਾ ਟੁੱਟਿਆ ਹੈ ਅਤੇ ਇਸ 'ਚ ਕਰੀਬ 3 ਫ਼ੀਸਦੀ ਦੀ ਗਿਰਾਵਟ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਅੰਬੂਜਾ ਸੀਮੈਂਟ ਦਾ ਸ਼ੇਅਰ 0.86 ਫ਼ੀਸਦੀ ਹੇਠਾਂ ਰਿਹਾ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News