ਇਸ ਫਰਮ ''ਚ ਆਪਣੀ ਹਿੱਸੇਦਾਰੀ ਵੇਚਣਗੇ ਗੌਤਮ ਅਡਾਨੀ, ਜਲਦ ਹੋ ਸਕਦੀ ਹੈ ਡੀਲ

Saturday, Mar 11, 2023 - 05:36 PM (IST)

ਇਸ ਫਰਮ ''ਚ ਆਪਣੀ ਹਿੱਸੇਦਾਰੀ ਵੇਚਣਗੇ ਗੌਤਮ ਅਡਾਨੀ, ਜਲਦ ਹੋ ਸਕਦੀ ਹੈ ਡੀਲ

ਨਵੀਂ ਦਿੱਲੀ : ਗੌਤਮ ਅਡਾਨੀ ਹੁਣ ਕਰਜ਼ੇ ਦਾ ਬੋਝ ਘੱਟ ਕਰਨਾ ਚਾਹੁੰਦੇ ਹਨ। ਅਡਾਨੀ ਗਰੁੱਪ ਹੁਣ ਇਸ ਲਈ ਫੰਡ ਜੁਟਾਉਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਡਾਨੀ ਗਰੁੱਪ ਫੰਡ ਜੁਟਾਉਣ ਲਈ ਅੰਬੂਜਾ ਸੀਮੈਂਟ 'ਚ ਹਿੱਸੇਦਾਰੀ ਵੇਚਣ ਦੀ ਤਿਆਰੀ 'ਚ ਹੈ। ਅੰਬੂਜਾ ਸੀਮੈਂਟ ਦੇ ਪ੍ਰਮੋਟਰ ਅਡਾਨੀ ਫੈਮਿਲੀ ਸਪੈਸ਼ਲ ਪਰਪਜ਼ ਵਹੀਕਲਜ਼ ਨੇ ਸੰਭਾਵੀ ਸ਼ੇਅਰਾਂ ਨੂੰ ਵੇਚਣ ਲਈ ਰਿਣਦਾਤਿਆਂ ਤੋਂ ਇਜਾਜ਼ਤ ਮੰਗੀ ਹੈ। ਅਡਾਨੀ ਗਰੁੱਪ ਸੈਕੰਡਰੀ ਮਾਰਕੀਟ 'ਚ ਬਲਾਕ ਡੀਲ ਰਾਹੀਂ ਅੰਬੂਜਾ ਸੀਮੈਂਟਸ 'ਚ 4.5 ਫੀਸਦੀ ਹਿੱਸੇਦਾਰੀ ਵੇਚ ਸਕਦਾ ਹੈ। ਰਿਪੋਰਟ ਮੁਤਾਬਕ ਅਡਾਨੀ ਸਮੂਹ ਅੰਬੂਜਾ ਸੀਮੈਂਟ ਵਿਚ ਆਪਣੀ 4-5 ਫ਼ੀਸਦੀ ਹਿੱਸੇਦਾਰੀ ਵੇਚਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਰੂਸੀ ਤੇਲ ਦੇ ਦਮ ’ਤੇ ਭਾਰਤ ਨੇ ਮਾਰੀ ਬਾਜ਼ੀ, 24 ਸਾਲਾਂ ਦੇ ਉੱਚ ਪੱਧਰ ਦੇ ਪੁੱਜੀ ਈਂਧਨ ਦੀ ਮੰਗ

ਜੇਕਰ ਅਡਾਨੀ ਗਰੁੱਪ ਅੰਬੂਜਾ ਸੀਮੈਂਟਸ 'ਚ ਆਪਣੀ ਹਿੱਸੇਦਾਰੀ ਵੇਚਦਾ ਹੈ, ਤਾਂ ਇਹ ਕਰਜ਼ੇ ਨੂੰ ਘਟਾਉਣ ਲਈ ਗਰੁੱਪ ਦੀ ਪਹਿਲੀ ਜਾਇਦਾਦ ਦੀ ਵਿਕਰੀ ਹੋਵੇਗੀ। ਹਫ਼ਤੇ ਦੇ ਸ਼ੁਰੂ ਵਿੱਚ, ਬਲੂਮਬਰਗ ਨੇ ਰਿਪੋਰਟ ਦਿੱਤੀ ਸੀ ਕਿ ਅਡਾਨੀ ਸਮੂਹ ਨੇ 9 ਮਾਰਚ ਨੂੰ 50 ਕਰੋੜ ਡਾਲਰ ਦਾ ਬ੍ਰਿਜ ਲੋਨ ਦਾ ਭੁਗਤਾਨ ਕੀਤਾ ਹੈ। ਅੰਬੂਜਾ ਸੀਮਿੰਟ ਦੀ ਬੰਦ ਕੀਮਤ ਦੇ ਹਿਸਾਬ ਨਾਲ ਗਰੁੱਪ ਸ਼ੇਅਰ ਵੇਚ ਕੇ 3380 ਕਰੋੜ ਰੁਪਏ ਜੁਟਾਉਣ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤ-ਅਮਰੀਕਾ ਸੈਮੀਕੰਡਕਟਰ ਸਪਲਾਈ ਚੇਨ ਤੇ ਨਵੀਨਤਾ ਸਾਂਝੇਦਾਰੀ ਤਹਿਤ MOU 'ਤੇ ਕੀਤੇ ਦਸਤਖ਼ਤ

ਅਡਾਨੀ ਸਮੂਹ ਨੇ ਪਿਛਲੇ ਸਾਲ 2 ਭਾਰਤੀ ਫਰਮਾਂ ਅੰਬੂਜਾ ਸੀਮੈਂਟ ਅਤੇ ਏਸੀਸੀ ਵਿਚ ਹੋਲਸਿਮ ਦੀ ਪੂਰੀ ਹਿੱਸੇਦਾਰੀ ਖ਼ਰੀਦ ਲਈ ਸੀ। ਇਹ ਸੌਦੇ ਅਡਾਨੀ ਗਰੁੱਪ ਨੇ 10.5 ਅਰਬ ਡਾਲਰ ਵਿੱਚ ਕੀਤੇ ਸਨ। ਇਹ ਅਡਾਨੀ ਗਰੁੱਪ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਹੋਲਸਿਮ ਨੇ ਅੰਬੂਜਾ ਸੀਮੈਂਟਸ ਲਿਮਟਿਡ ਵਿੱਚ ਆਪਣੀ 63.19% ਹਿੱਸੇਦਾਰੀ ਅਤੇ ਏਸੀਸੀ ਵਿੱਚ 54.53% ਅਡਾਨੀ ਸਮੂਹ ਨੂੰ ਵੇਚ ਦਿੱਤੀ। ਅਡਾਨੀ ਸਮੂਹ ਨੇ ਅੰਬੂਜਾ ਸੀਮੈਂਟਸ ਅਤੇ ਏਸੀਸੀ ਨੂੰ ਹੋਲਡਰਿੰਡ ਇਨਵੈਸਟਮੈਂਟਸ ਲਿਮਟਿਡ ਅਤੇ ਐਂਡੇਵਰ ਟਰੇਡ ਐਂਡ ਇਨਵੈਸਟਮੈਂਟ ਲਿਮਟਿਡ ਵਿਸ਼ੇਸ਼ ਉਦੇਸ਼ ਵਾਹਨਾਂ ਰਾਹੀਂ ਖਰੀਦਿਆ ਸੀ। ਹੋਲਡਰਇੰਡ ਦੀ ਅੰਬੂਜਾ ਸੀਮੈਂਟਸ 'ਚ 63.18 ਫੀਸਦੀ ਹਿੱਸੇਦਾਰੀ ਹੈ। ਅਤੇ ਐਂਡੇਵਰ ਦੀ 0.04 ਫੀਸਦੀ ਹਿੱਸੇਦਾਰੀ ਹੈ। ਪ੍ਰਮੋਟਰ ਕੋਲ ਕੁੱਲ 63.22 ਫੀਸਦੀ ਹਿੱਸੇਦਾਰੀ ਹੈ

ਅਡਾਨੀ ਗਰੁੱਪ ਵੱਲੋਂ ਅੰਬੂਜਾ ਸੀਮੈਂਟ 'ਚ ਹਿੱਸੇਦਾਰੀ ਵੇਚਣ ਦੀ ਖਬਰ ਦਾ ਅਸਰ ਸ਼ੇਅਰਾਂ 'ਤੇ ਦੇਖਿਆ ਜਾ ਸਕਦਾ ਹੈ। ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਅੰਬੂਜਾ ਸੀਮੈਂਟ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਅੰਬੂਜਾ ਸੀਮੈਂਟ ਦਾ ਸ਼ੇਅਰ 378 ਰੁਪਏ 'ਤੇ ਬੰਦ ਹੋਇਆ। ਪਿਛਲੇ ਪੰਜ ਦਿਨਾਂ ਤੋਂ ਅੰਬੂਜਾ ਸੀਮੈਂਟ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਗੈਰ-ਸ਼ਹਿਰੀ ਖੇਤਰਾਂ ਵਿੱਚ ਈ-ਸਕੂਟਰਾਂ ਦੀ ਵੱਧ ਰਹੀ ਵਿਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News