ਅਡਾਨੀ ਵਿਲਮਾਰ ''ਚ ਆਪਣੀ ਪੂਰੀ ਹਿੱਸੇਦਾਰੀ ਵੇਚੇਗਾ ਗੌਤਮ ਅਡਾਨੀ! ਕਈ ਕੰਪਨੀਆਂ ਨਾਲ ਗੱਲਬਾਤ ਜਾਰੀ
Monday, Nov 06, 2023 - 06:35 PM (IST)
ਨਵੀਂ ਦਿੱਲੀ : ਇਕ ਰਿਪੋਰਟ ਅਜਿਹੀ ਸਾਹਮਣੇ ਆਈ ਹੈ ਕਿ ਗੌਤਮ ਅਡਾਨੀ ਦਾ ਅਡਾਨੀ ਗਰੁੱਪ, ਅਡਾਨੀ ਵਿਲਮਰ ਲਿਮਟਿਡ 'ਚ ਆਪਣੀ ਪੂਰੀ 43.97 ਫ਼ੀਸਦੀ ਹਿੱਸੇਦਾਰੀ ਵੇਚਣਾ ਚਾਹੁੰਦਾ ਹੈ। ਇਸ ਲਈ ਕਈ ਮਲਟੀਨੈਸ਼ਨਲ ਕੰਜ਼ਿਊਮਰ ਗੁਡਜ਼ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਅਡਾਨੀ ਵਿਲਮਰ ਲਿਮਿਟੇਡ ਅਡਾਨੀ ਸਮੂਹ ਅਤੇ ਸਿੰਗਾਪੁਰ ਦੇ ਵਿਲਮਰ ਇੰਟਰਨੈਸ਼ਨਲ ਵਿਚਕਾਰ ਇੱਕ ਸੰਯੁਕਤ ਉੱਦਮ ਹੈ। ਇਸਦੇ ਉਤਪਾਦਾਂ ਵਿੱਚ ਫਾਰਚਿਊਨ ਬ੍ਰਾਂਡ ਖਾਣ ਵਾਲਾ ਤੇਲ ਪ੍ਰਮੁੱਖ ਹੈ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਇਕ ਰਿਪੋਰਟ ਮੁਤਾਬਕ ਇਕ ਮਹੀਨੇ ਦੇ ਅੰਦਰ ਸੌਦੇ 'ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਅਡਾਨੀ ਗਰੁੱਪ, ਅਡਾਨੀ ਵਿਲਮਰ ਲਿਮਟਿਡ ਵਿੱਚ ਆਪਣੀ ਹਿੱਸੇਦਾਰੀ ਦੀ ਵਿਕਰੀ ਲਈ 2.5-3 ਅਰਬ ਡਾਲਰ ਦੀ ਮੰਗ ਕਰ ਰਿਹਾ ਹੈ। ਵਿਲਮਰ ਇੰਟਰਨੈਸ਼ਨਲ ਦੀ ਵੀ ਕੰਪਨੀ 'ਚ 43.97 ਫ਼ੀਸਦੀ ਹਿੱਸੇਦਾਰੀ ਹੈ। ਅਡਾਨੀ ਵਿਲਮਰ ਦੀ ਸਥਾਪਨਾ 1999 ਵਿੱਚ ਹੋਈ ਸੀ। ਅਡਾਨੀ ਵਿਲਮਰ ਦਾ ਆਈਪੀਓ ਫਰਵਰੀ 2022 ਵਿੱਚ ਆਇਆ ਸੀ। ਇਸ ਤੋਂ ਬਾਅਦ ਦੋਵਾਂ ਕੰਪਨੀਆਂ ਦੀ ਹਿੱਸੇਦਾਰੀ ਘਟ ਕੇ 43.97 ਫ਼ੀਸਦੀ ਰਹਿ ਗਈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਮੰਗੇ ਸੀ 400 ਕਰੋੜ ਰੁਪਏ
ਅਡਾਨੀ ਵਿਲਮਰ ਨੂੰ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ 'ਚ 131 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਕੰਪਨੀ ਨੇ 49 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਮੁਨਾਫੇ ਵਿੱਚ ਗਿਰਾਵਟ ਪਿਛਲੇ ਸਾਲ ਦੌਰਾਨ ਮਾਲੀਏ ਵਿੱਚ ਗਿਰਾਵਟ ਦੇ ਕਾਰਨ ਸੀ, ਜਿਸਦਾ ਅਸਰ ਕੰਪਨੀ ਦੇ ਵਿੱਤੀ ਪ੍ਰਦਰਸ਼ਨ 'ਤੇ ਪਿਆ। ਸਤੰਬਰ 2023 ਦੀ ਤਿਮਾਹੀ 'ਚ ਅਡਾਨੀ ਵਿਲਮਰ ਦੀ ਆਮਦਨ ਸਾਲਾਨਾ ਆਧਾਰ 'ਤੇ 13.3 ਫ਼ੀਸਦੀ ਘੱਟ ਕੇ 12,267.15 ਰੁਪਏ ਰਹੀ। ਹਾਲਾਂਕਿ ਕੰਪਨੀ ਕੁੱਲ ਖ਼ਰਚਿਆਂ ਨੂੰ ਘਟਾ ਕੇ 12,439.45 ਕਰੋੜ ਰੁਪਏ ਕਰਨ ਵਿੱਚ ਕਾਮਯਾਬ ਰਹੀ ਪਰ ਮਾਲੀਏ ਵਿੱਚ ਗਿਰਾਵਟ ਇੰਨੀ ਵੱਡੀ ਸੀ ਕਿ ਇਸ ਦੇ ਨਤੀਜੇ ਵਜੋਂ 131 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਅਡਾਨੀ ਇੰਟਰਪ੍ਰਾਈਜਿਜ਼ ਨੇ ਅਗਸਤ 'ਚ ਸਪੱਸ਼ਟ ਕੀਤਾ ਸੀ ਕਿ ਅਡਾਨੀ ਵਿਲਮਰ 'ਚ ਅਡਾਨੀ ਗਰੁੱਪ ਦੀ ਹਿੱਸੇਦਾਰੀ ਵੇਚਣ ਦੀ ਕੋਈ ਯੋਜਨਾ ਨਹੀਂ ਹੈ। ਅਡਾਨੀ ਵਿਲਮਰ 'ਚ ਹਿੱਸੇਦਾਰੀ ਦੀ ਸੰਭਾਵਿਤ ਵਿਕਰੀ 'ਤੇ ਸਮੂਹ ਦਾ ਇਹ ਸਪੱਸ਼ਟੀਕਰਨ ਬਲੂਮਬਰਗ ਸਮੇਤ ਕਈ ਹੋਰ ਮੀਡੀਆ ਹਾਊਸਾਂ ਦੀਆਂ ਰਿਪੋਰਟਾਂ ਤੋਂ ਬਾਅਦ ਆਇਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਸਮੂਹ ਆਪਣੀਆਂ ਮੁੱਖ ਕਾਰੋਬਾਰੀ ਗਤੀਵਿਧੀਆਂ ਲਈ ਪੂੰਜੀ ਅਲਾਟ ਕਰਨ ਲਈ ਸਾਂਝੇ ਉੱਦਮ ਵਿੱਚ ਆਪਣੀ ਹਿੱਸੇਦਾਰੀ ਵੇਚਣ ਦੀ ਸੰਭਾਵਨਾ ਦਾ ਪਤਾ ਲਗਾ ਰਿਹਾ ਹੈ।"
ਇਹ ਵੀ ਪੜ੍ਹੋ - ਜ਼ਹਿਰੀਲੇ ਧੂੰਏਂ ਦੀ ਲਪੇਟ 'ਚ ਦਿੱਲੀ, 500 ਤੋਂ ਪਾਰ AQI, ਟਾਪ 10 ਪ੍ਰਦੂਸ਼ਿਤ ਸ਼ਹਿਰਾਂ 'ਚ ਮੁੰਬਈ-ਕੋਲਕਾਤਾ ਸ਼ਾਮਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8