SC ਤੋਂ ਰਾਹਤ ਮਿਲਣ 'ਤੇ ਗੌਤਮ ਅਡਾਨੀ ਦੀ ਜਾਇਦਾਦ 'ਚ ਹੋਇਆ ਵਾਧਾ, ਜਾਣੋ ਮੁਕੇਸ਼ ਅੰਬਾਨੀ ਦੀ ਨੈੱਟਵਰਥ

Thursday, Jan 04, 2024 - 02:18 PM (IST)

ਬਿਜ਼ਨੈੱਸ ਡੈਸਕ : ਸਾਲ 2024 ਗੌਤਮ ਅਡਾਨੀ ਲਈ ਬਹੁਤ ਚੰਗਾ ਰਿਹਾ। ਨਵੇਂ ਸਾਲ ਦੀ ਸ਼ੁਰੂਆਤ 'ਚ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਬੀਤੇ ਦਿਨ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਅਡਾਨੀ-ਹਿੰਡੇਨਬਰਗ ਰਿਸਰਚ ਮਾਮਲੇ 'ਚ ਸੇਬੀ ਦੀ ਜਾਂਚ 'ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਆਇਆ ਹੈ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਪ੍ਰਮੋਟਰ ਬਣੇ ਗੌਤਮ ਅਡਾਨੀ
ਦੱਸ ਦੇਈਏ ਕਿ ਅਡਾਨੀ ਗਰੁੱਪ ਦੀਆਂ 10 ਸੂਚੀਬੱਧ ਕੰਪਨੀਆਂ ਨੇ ਆਪਣੇ ਬਾਜ਼ਾਰ ਪੂੰਜੀਕਰਣ 'ਚ ਲਗਭਗ 64,500 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਵਧ ਕੇ 15.11 ਲੱਖ ਕਰੋੜ ਰੁਪਏ ਹੋ ਗਿਆ, ਜੋ ਬੀਤੇ ਦਿਨ 14.47 ਲੱਖ ਕਰੋੜ ਰੁਪਏ ਸੀ। ਇਸ ਵਾਧੇ ਤੋਂ ਬਾਅਦ ਗੌਤਮ ਅਡਾਨੀ ਹੁਣ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਛਾੜਦੇ ਹੋਏ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਪ੍ਰਮੋਟਰ ਬਣ ਗਏ ਹਨ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ

ਗੌਤਮ ਅਡਾਨੀ ਦੀ ਜਾਇਦਾਦ 'ਚ ਹੋਇਆ ਵਾਧਾ
ਸੁਪਰੀਮ ਕੋਰਟ ਤੋਂ ਰਾਹਤ ਅਤੇ ਸ਼ੇਅਰਾਂ ਹੋਏ ਤੇਜ਼ੀ ਨਾਲ ਵਾਧੇ ਕਾਰਨ ਗੌਤਮ ਅਡਾਨੀ ਪਰਿਵਾਰ ਦੀ ਸੰਪਤੀ ਵਧ ਕੇ 9.37 ਲੱਖ ਕਰੋੜ ($112.5 ਬਿਲੀਅਨ) ਹੋ ਗਈ, ਜੋ ਇੱਕ ਦਿਨ ਪਹਿਲਾਂ 8.98 ਲੱਖ ਕਰੋੜ ($107.7 ਬਿਲੀਅਨ) ਸੀ। ਅਡਾਨੀ ਸਮੂਹ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਸਿੱਧੇ ਤੌਰ 'ਤੇ ਪ੍ਰਮੋਟਰ ਪਰਿਵਾਰ ਦੀ ਮਲਕੀਅਤ ਅਤੇ ਨਿਯੰਤਰਿਤ ਹਨ ਅਤੇ ਅੰਬੂਜਾ ਸੀਮੈਂਟ ਨੂੰ ਛੱਡ ਕੇ ਸੂਚੀਬੱਧ ਕੰਪਨੀਆਂ ਵਿਚਕਾਰ ਕੋਈ ਕਰਾਸ ਹੋਲਡਿੰਗ ਨਹੀਂ ਹੈ। ਗੌਤਮ ਅਡਾਨੀ ਪਰਿਵਾਰ ਦੀ ਏ.ਸੀ.ਸੀ. ਵਿੱਚ ਸਿੱਧੇ ਤੌਰ 'ਤੇ 6.6 ਫ਼ੀਸਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ - ਨਵੇਂ ਸਾਲ ਦਾ ਧਮਾਕਾ : ਇਸ ਬੈਂਕ ਨੇ ਹੋਮ ਲੋਨ ਦੀ ਦਰ ਘਟਾਈ, ਕਾਰ-ਗੋਲਡ ਲੋਨ 'ਤੇ 3 EMI ਦਿੱਤੀ ਛੋਟ

ਮੁਕੇਸ਼ ਅੰਬਾਨੀ ਦੇ ਪਰਿਵਾਰ ਦੀ ਜਾਇਦਾਦ 'ਚ ਆਈ ਗਿਰਾਵਟ
ਇਸ ਦੇ ਮੁਕਾਬਲੇ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਪਰਿਵਾਰ ਦੀ ਸੰਪਤੀ ਬੁੱਧਵਾਰ ਨੂੰ ਮਾਮੂਲੀ ਤੌਰ 'ਤੇ ਘਟ ਕੇ 9.28 ਲੱਖ ਕਰੋੜ ਰੁਪਏ (111.4 ਅਰਬ ਡਾਲਰ) ਰਹਿ ਗਈ ਹੈ, ਜੋ ਇਕ ਦਿਨ ਪਹਿਲਾਂ 9.38 ਲੱਖ ਕਰੋੜ ਰੁਪਏ (112.5 ਅਰਬ ਡਾਲਰ) ਸੀ। ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਅਤੇ ਜੀਓ ਫਾਈਨੈਂਸ਼ੀਅਲ ਸਰਵਿਸਿਜ਼ (ਮੁਕੇਸ਼ ਅੰਬਾਨੀ ਦੇ ਪਰਿਵਾਰ ਦੀ ਸਿੱਧੀ ਮਲਕੀਅਤ ਅਤੇ ਨਿਯੰਤਰਿਤ ਦੋ ਸੂਚੀਬੱਧ ਕੰਪਨੀਆਂ) ਦਾ ਸੰਯੁਕਤ ਬਾਜ਼ਾਰ ਪੂੰਜੀਕਰਣ ਬੁੱਧਵਾਰ ਨੂੰ 1.3 ਫ਼ੀਸਦੀ ਘਟ ਕੇ 18.97 ਲੱਖ ਕਰੋੜ ਰੁਪਏ ਹੋ ਗਿਆ, ਜੋ ਇਕ ਦਿਨ ਪਹਿਲਾਂ 19.17 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News